You are currently viewing ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ-2023 ਆਯੋਜਿਤ

ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ-2023 ਆਯੋਜਿਤ

ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ-2023 ਆਯੋਜਿਤ

ਬਠਿੰਡਾ, 5 ਨਵੰਬਰ : “ਖੇਲੋ ਇੰਡੀਆ” ਨਾਲ ਤਾਲਮੇਲ ਚ ਖੇਡਾਂ ਤੇ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਲੈਫਟੀਨੈਂਟ ਜਨਰਲ ਸੰਜੀਵ ਰਾਏ, ਜਨਰਲ ਆਫਿਸ ਕਮਾਂਡਿੰਗ, ਚੇਤਕ ਕੋਰ ਨੇ ਮਿਲਟਰੀ ਸਟੇਸ਼ਨ ਵਿਖੇ ਚੇਤਕ ਪ੍ਰੀਮੀਅਰ ਲੀਗ 2023 ਦੇ ਆਯੋਜਨ ਦੀ ਸ਼ੁਰੂਆਤ ਕੀਤੀ। ਚੇਤਕ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਵੱਲੋਂ ਪਰਮਵੀਰ ਚੱਕਰ (ਮਰਨ ਉਪਰੰਤ) ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਯਾਦ ਨੂੰ ਸਮਰਪਿਤ ਸਲਾਰੀਆ ਖੇਡ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ।

ਇਸ ਮੌਕੇ ਟੀ-20 ਟੂਰਨਾਮੈਂਟ ਜੋ ਕਿ 23 ਅਕਤੂਬਰ 2023 ਨੂੰ ਸ਼ੁਰੂ ਹੋਇਆ ਸੀ ਤੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਵੱਖ-ਵੱਖ ਗਠਨ ਦੀਆਂ ਅੱਠ ਟੀਮਾਂ ਦੀ ਭਾਗੀਦਾਰੀ ਦੇਖੀ ਗਈ ਸੀ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਤੇ ਸ਼ੁਰੂਆਤੀ ਗਰੁੱਪ ਪੜਾਅ ਦੇ ਮੈਚਾਂ ਤੋਂ ਬਾਅਦ, ਗਰੁੱਪਾਂ ਵਿੱਚ ਚੋਟੀ ਦੀਆਂ ਦੋ ਟੀਮਾਂ ਨੇ ਸੈਮੀਫਾਈਨਲ ਮੈਚ ਖੇਡਿਆ। ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਫਾਈਨਲ ਮੈਚ ਖੇਡਿਆ ਗਿਆ ਅਤੇ ਚੇਤਕ ਪ੍ਰੀਮੀਅਰ ਲੀਗ ਦੀ ਟਰਾਫੀ ਨੂੰ ਹੇਲਸ ਏਂਜਲ ਟੀਮ ਨੇ ਆਪਣੇ ਹਿੱਸ ਲੈ ਲਿਆ। ਇਸ ਸਮਾਗਮ ਨੂੰ ਬਠਿੰਡਾ ਮਿਲਟਰੀ ਸਟੇਸ਼ਨ ਦੇ ਸਮੂਹ ਰੈਂਕਾਂ ਨੇ ਦੇਖਿਆ ਜਿਨ੍ਹਾਂ ਨੇ ਟੀਮਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਅੰਤ ਵਿੱਚ ਟੂਰਨਾਮੈਂਟ ਦੇ ਭਾਗੀਦਾਰ, ਉਪ ਜੇਤੂ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।

ਚੇਤਕ ਕੋਰ ਦੀ ਇਸ ਪਹਿਲਕਦਮੀ ਨੇ ਨਵੀਂ ਪ੍ਰਤਿਭਾ ਵਾਲੇ ਖਿਡਾਰੀਆਂ ਨੂੰ ਪਛਾਣਨ ਦਾ ਮੌਕਾ ਦਿੱਤਾ ਜੋ ਖੇਡ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ। ਪਛਾਣੇ ਗਏ ਖਿਡਾਰੀਆਂ ਨੂੰ ਉਨ੍ਹਾਂ ਦੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਫੌਜ ਦੇ ਟਰਾਇਲਾਂ ਲਈ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।