You are currently viewing ਰੋਜ਼ ਗਾਰਡਨ ਚ ਖੋਲ੍ਹਿਆ ਬੈਂਬੋ ਸਕੂਲ : ਡਿਪਟੀ ਕਮਿਸ਼ਨਰ

ਰੋਜ਼ ਗਾਰਡਨ ਚ ਖੋਲ੍ਹਿਆ ਬੈਂਬੋ ਸਕੂਲ : ਡਿਪਟੀ ਕਮਿਸ਼ਨਰ

ਰੋਜ਼ ਗਾਰਡਨ ਚ ਖੋਲ੍ਹਿਆ ਬੈਂਬੋ ਸਕੂਲ : ਡਿਪਟੀ ਕਮਿਸ਼ਨਰ

o ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਮੁਫ਼ਤ

• ਸਕੂਲ ਚ ਪੜ੍ਹਾਉਣ ਲਈ ਦੋ ਅਧਿਆਪਕਾਂ ਦੀ ਲੋੜ

• ਚਾਹਵਾਨ ਉਮੀਦਵਾਰ ਕਰ ਸਕਦੇ ਹਨ ਅਪਲਾਈ

ਬਠਿੰਡਾ, 3 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਭਰ ਵਿੱਚ ਆਪਣੀਆਂ ਵੱਖ-ਵੱਖ ਵਿਦਿਅਕ ਖੋਜਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਐਜੂਕੇਸ਼ਨ ਸੁਸਾਇਟੀ ਦਾ ਗਠਨ ਕੀਤਾ ਹੈ, ਜਿਸ ਤਹਿਤ ਰੋਜ਼ ਗਾਰਡਨ ਵਿਖੇ ਬੈਂਬੋ ਸਕੂਲ ਖੋਲ੍ਹਿਆ ਗਿਆ ਹੈ, ਜਿੱਥੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੋਸਾਇਟੀ ਨੂੰ ਇਸ ਸਕੂਲ ਵਿੱਚ ਪੜ੍ਹਾਉਣ ਲਈ ਦੋ ਅਧਿਆਪਕਾਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ https://forms.gle/Fe1BysHaB3jgG5jt5 ਰਾਹੀਂ 5 ਨਵੰਬਰ 2023 ਤੱਕ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ 6 ਹਜ਼ਾਰ ਰੁਪਏ ਟੋਕਨ ਮਨੀ ਵਜੋਂ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਹੋਰ ਵੇਰਵਿਆਂ ਲਈ ਚਾਹਵਾਨ ਉਮੀਦਵਾਰ dcbtiinternship@gmail.com ‘ਤੇ ਈਮੇਲ ਕਰ ਸਕਦੇ ਹਨ।

 

O/O DISTRICT PUBLIC RELATIONS OFFICER BATHINDA

INVITATION FOR TEACHING OPPORTUNITY WITH THE DISTRICT EDUCATION SOCIETY, BATHINDA

 

Bathinda, November 3 : The District Administration, Bathinda, has constitutes District Education Society for implementing its various educational innovation in district including opening of Bamboo school at Rose Garden where teaching of non-school attendee children are going on. This information shared by Deputy Commissioner Mr. Showkat Ahamed Parray.

 

The society requires two teachers for teaching at this school interred candidate can apply through the link https://forms.gle/Fe1BysHaB3jgG5jt5 before November 5, 2023 token money 5000 per month.

 

For more details email us on dcbtiinternship@gmail.com