· ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਚੱਲਣਗੇ ਕੈਂਪ
ਬਠਿੰਡਾ, 3 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਵਾਈਜਿੰਗ ਅਥਾਰਿਟੀ (31 ਭਗਤਾ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ-ਕਮ-ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਡਾ. ਮਨਦੀਪ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਨਵੇਂ ਬੋਰਡ ਦੇ ਗਠਨ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਕੰਮ ਚੱਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਮਿਤੀ 4 ਤੇ 5 ਨਵੰਬਰ 2023 ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਮਨਦੀਪ ਕੌਰ ਨੇ ਦੱਸਿਆ ਕਿ ਮਾਣਯੋਗ ਚੀਫ਼ ਕਮਿਸ਼ਨਰ ਗੁਰੂਦੁਆਰਾ ਚੋਣਾਂ ਦੁਆਰਾ ਜਾਰੀ ਹੁਕਮਾਂ ਤਹਿਤ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ 15 ਨਵੰਬਰ 2023 ਤੱਕ ਮੁਕੰਮਲ ਕੀਤਾ ਜਾਵੇ। ਉਨ੍ਹਾਂ ਪਿੰਡਾਂ ਨਾਲ ਸਬੰਧਤ (ਬੂਥ ਲੈਵਲ ਅਫ਼ਸਰ) ਬੀਐਲਓਜ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕੈਂਪਾਂ ਚ ਹਾਜ਼ਰ ਹੋਣਾ ਤੇ ਚੈਕਿੰਗ ਕਰਦੇ ਰਹਿਣਾ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ 4 ਨਵੰਬਰ 2023 ਨੂੰ ਜ਼ਿਲ੍ਹੇ ਦੇ ਪਿੰਡ ਭੋਖੜਾ, ਖਿਆਲੀਵਾਲਾ, ਗੋਨਿਆਣਾ ਖੁਰਦ, ਜੀਦਾ, ਗਿੱਦੜ, ਗੰਗਾ (ਨਥਾਣਾ), ਕਲਿਆਣ ਸੁੱਖਾ, ਭੈਣੀ, ਗੋਬਿੰਦਪੁਰਾ, ਪੂਹਲੀ, ਕੇਸਰ ਸਿੰਘ ਵਾਲਾ, ਬੁਰਜ ਲੱਧਾ, ਭੋਡੀਪੁਰਾ, ਹਮੀਰਗੜ੍ਹ, ਗੁਰੂਸਰ, ਆਕਲੀਆ ਜਲਾਲ, ਮਲੂਕਾ, ਨਿਓਰ, ਕੋਠਾ ਗੁਰੂ, ਗੋਨਿਆਣਾ ਮੰਡੀ ਵਾਰਡ ਨੰਬਰ 1 ਤੋਂ 2, ਵਾਰਡ ਨੰਬਰ 5 ਤੋਂ 6, ਵਾਰਡ ਨੰਬਰ 9 ਤੋਂ 11, ਨਥਾਣਾ ਵਾਰਡ ਨੰਬਰ 1 ਤੋਂ 2, ਵਾਰਡ ਨੰਬਰ 4 ਤੋਂ 5, ਵਾਰਡ ਨੰਬਰ 7 ਤੋਂ 8, ਵਾਰਡ ਨੰਬਰ 10, ਭਗਤਾ ਭਾਈਕਾ ਵਾਰਡ ਨੰਬਰ 1 ਤੋਂ 2, ਵਾਰਡ ਨੰਬਰ 5 ਤੋਂ 6 ਅਤੇ ਵਾਰਡ ਨੰਬਰ 9 ਤੋਂ 11 ਵਿਖੇ ਕੈਂਪ ਲਗਾਏ ਜਾਣਗੇ।
ਇਸੇ ਤਰ੍ਹਾਂ 5 ਨਵੰਬਰ 2023 ਨੂੰ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ (ਭੋਖੜੀ), ਅਮਰਗੜ੍ਹ (ਝਲਬੂਟੀ), ਗੋਨਿਆਣਾ ਕਲਾਂ, ਖੇਮੂਆਣਾ, ਜੰਡਾਵਾਲਾ, ਨਾਥਪੁਰਾ, ਬੱਜੋਆਣਾ, ਕਲਿਆਣ ਮਲਕਾ, ਕਲਿਆਣਾ ਸੱਦਾ, ਮਾੜੀ, ਬੁਰਜ ਡੱਲਾ, ਢੇਲਵਾ ਪੂਹਲਾ ਬਾਠ, ਰਾਮੂਵਾਲਾ, ਸਿਰੀਏਵਾਲਾ, ਹਾਕਮ ਸਿੰਘ ਵਾਲਾ, ਦਿਆਲਪੁਰਾ ਮਿਰਜਾ, ਕੋਇਰ ਸਿੰਘ ਵਾਲਾ, ਮਲੂਕਾ, ਬੁਰਜ ਬਰੋੜ, ਕੋਠਾ ਗੁਰੂ, ਗੋਨਿਆਣਾ ਵਾਰਡ ਨੰਬਰ 3 ਤੋਂ 4, ਵਾਰਡ ਨੰਬਰ 7 ਤੋਂ 8, ਵਾਰਡ ਨੰਬਰ 12 ਤੋਂ 13, ਨਥਾਣਾ ਵਾਰਡ ਨੰਬਰ 3, ਵਾਰਡ ਨੰਬਰ 6, ਵਾਰਡ ਨੰਬਰ 9, ਭਗਤਾ ਭਾਈਕਾ ਵਾਰਡ ਨੰਬਰ 3 ਤੋਂ 4, ਵਾਰਡ ਨੰਬਰ 7 ਤੋਂ 8 ਅਤੇ ਵਾਰਡ ਨੰਬਰ 12 ਤੋਂ 13 ਵਿਖੇ ਸਪੈਸ਼ਲ ਕੈਂਪ ਲਗਾਏ ਜਾਣਗੇ।