SGPC ਅੰਮ੍ਰਿਤਸਰ ਚੋਣਾਂ ਦੇ ਮੱਦੇਨਜ਼ਰ ਲਗਾਏ ਜਾਣਗੇ ਸਪੈਸ਼ਲ ਕੈਂਪ
· ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਚੱਲਣਗੇ ਕੈਂਪ
ਬਠਿੰਡਾ, 2 ਨਵੰਬਰ : ਰਿਵਾਈਜਿੰਗ ਅਥਾਰਿਟੀ (34 ਬੱਲੂਆਣਾ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ-ਕਮ-ਵਧੀਕ ਮੁੱਖ ਪ੍ਰਸ਼ਾਸਕ, ਬੀਡੀਏ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਨਵੇਂ ਬੋਰਡ ਦੇ ਗਠਨ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਕੰਮ ਚੱਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਮਿਤੀ 4 ਨਵੰਬਰ 2023, 5, 8, 9, ਅਤੇ 10 ਨਵੰਬਰ 2023 ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਇਹ ਕੈਂਪ ਮਿਤੀ 4, 5, 8, 9 ਤੇ 10 ਨਵੰਬਰ 2023 ਨੂੰ ਹਲਕਾ ਪਟਵਾਰੀਆਂ ਰਾਹੀਂ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮਾਣਯੋਗ ਚੀਫ਼ ਕਮਿਸ਼ਨਰ ਗੁਰੂਦੁਆਰਾ ਚੋਣਾਂ ਦੁਆਰਾ ਜਾਰੀ ਹੁਕਮਾਂ ਤਹਿਤ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ 15 ਨਵੰਬਰ 2023 ਤੱਕ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ 4 ਨਵੰਬਰ 2023 ਨੂੰ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ, ਲੂਲਬਾਈ, ਰਾਏਕੇ ਖੁਰਦ, ਬਹਾਦਰਗੜ੍ਹ ਜੰਡੀਆ, ਬੰਬੀਹਾ, ਕਾਲਝਰਾਣੀ, ਚੱਕ ਅਤਰ ਸਿੰਘ ਵਾਲਾ, ਜੰਗੀਰਾਣਾ, ਬਾਜਕ, ਨੰਦਗੜ੍ਹ, ਘੁੱਦਾ, ਝੂੰਬਾ, ਜੈ ਸਿੰਘ ਵਾਲਾ, ਮੁਲਤਾਨੀਆ, ਤਲਾਬ ਨਹਿਰ, ਮੀਆਂ, ਚੁੱਘੇ ਕਲਾਂ, ਸਰਦਾਰਗੜ੍ਹ, ਵਿਰਕ ਕਲਾਂ, ਵਿਰਕ ਖੁਰਦ, ਬਹਿਮਣ ਦੀਵਾਨਾ, ਬੁਲਾਢੇਵਾਲਾ, ਬੱਲੂਆਣਾ, ਕਰਮਗੜ੍ਹ ਸਤਰਾਂ, ਚੁੱਘੇ ਖੁਰਦ, ਬੀੜ ਬਹਿਮਣ ਅਤੇ ਪਿੰਡ ਅਬਲੂ ਵਿਖੇ ਲਗਾਏ ਜਾਣਗੇ। ਇਸੇ ਤਰ੍ਹਾਂ 5 ਨਵੰਬਰ 2023 ਨੂੰ ਪਿੰਡ ਤਿਉਣਾ ਵਿਖੇ 8 ਨਵੰਬਰ 2023 ਨੂੰ ਪਿੰਡ ਬਾਹੋ ਯਾਤਰੀ ਤੇ ਬਾਹੋ ਸਿਵੀਆ ਵਿਖੇ, 9 ਨਵੰਬਰ 2023 ਨੂੰ ਪਿੰਡ ਨਰੂਆਣਾ ਵਿਖੇ ਕੈਂਪ ਲਗਾਏ ਜਾਣਗੇ।
ਇਸ ਤਰ੍ਹਾਂ 10 ਨਵੰਬਰ 2023 ਨੂੰ ਜ਼ਿਲ੍ਹੇ ਦੇ ਪਿੰਡ ਜੋਧਪੁਰ ਰੋਮਾਣਾ, ਗਹਿਰੀ ਦੇਵੀ ਨਗਰ, ਗੰਗਾ, ਬਰਕੰਦੀ, ਦਾਨ ਸਿੰਘ ਵਾਲਾ, ਬਲਾਹੜ ਮਹਿਮਾ, ਆਕਲੀਆ ਕਲਾਂ, ਆਕਲੀਆ ਖੁਰਦ, ਮਹਿਮਾ ਸਵਾਈ, ਮਹਿਮਾ ਸਰਜਾ, ਨੇਹੀਆ ਵਾਲਾ, ਬਲਾਹੜ ਬਿੰਝੂ, ਮਹਿਮਾ ਭਗਵਾਨਾਂ, ਕਿੱਲੀ ਨਿਹਾਲ ਸਿੰਘ ਵਾਲਾ, ਮਹਿਮਾ ਸਰਕਾਰੀ, ਬੁਰਜ ਮਹਿਮਾ, ਭੀਸੀਆਣਾ, ਦਿਉਣ, ਸਿਵੀਆ ਅਤੇ ਪਿੰਡ ਗਿੱਲ ਪੱਤੀ ਵਿਖੇ ਕੈਂਪ ਲਗਾਏ ਜਾਣਗੇ।