You are currently viewing ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਅਸੀਂ ਜਿੰਦਗੀ ਨੂੰ ਦੁੱਖਾਂ ਦੀਆਂ ਜੰਜੀਰਾਂ ਚ ਕੈਦ ਕਰ ਲੈਂਦੇ ਹਾਂ : ਡਿਪਟੀ ਕਮਿਸ਼ਨਰ

ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਅਸੀਂ ਜਿੰਦਗੀ ਨੂੰ ਦੁੱਖਾਂ ਦੀਆਂ ਜੰਜੀਰਾਂ ਚ ਕੈਦ ਕਰ ਲੈਂਦੇ ਹਾਂ : ਡਿਪਟੀ ਕਮਿਸ਼ਨਰ

 

ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਅਸੀਂ ਜਿੰਦਗੀ ਨੂੰ ਦੁੱਖਾਂ ਦੀਆਂ ਜੰਜੀਰਾਂ ਚ ਕੈਦ ਕਰ ਲੈਂਦੇ ਹਾਂ : ਡਿਪਟੀ ਕਮਿਸ਼ਨਰ

• ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਚੋਕਸ : ਦੇਸ ਰਾਜ

• ਟ੍ਰੈਫ਼ਿਕ ਨੂੰ ਠੱਲ੍ਹ ਪਾਉਣ ਲਈ ਸਮਾਜ ਦੇਵੇ ਸੰਪੂਰਨ ਸਹਿਯੋਗ

• ਰੋਡ ਸੇਫਟੀ ਤੇ ਸੜਕ ਦੁਰਘਟਨਾਵਾਂ ਤੋਂ ਬਚਾਅ ਸਬੰਧੀ ਇੱਕ ਰੋਜਾ ਸਿਖਲਾਈ ਪ੍ਰੋਗਰਾਮ ਆਯੋਜਿਤ

ਬਠਿੰਡਾ, 30 ਅਕਤੂਬਰ : ਸਾਨੂੰ ਸਾਰਿਆਂ ਨੂੰ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਥੋੜੀ ਜਿਹੀ ਲਾਹਪਰਵਾਹੀ ਕਾਰਨ ਅਸੀਂ ਆਪਣੀ ਜਿੰਦਗੀ ਨੂੰ ਦੁੱਖਾਂ ਦੀਆਂ ਜੰਜੀਰਾਂ ਵਿੱਚ ਕੈਦ ਕਰ ਲੈਂਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਰੋਡ ਸੇਫਟੀ ਅਤੇ ਸੜਕ ਦੁਰਘਟਨਾਵਾਂ ਤੋਂ ਬਚਾਅ ਦੇ ਮੱਦੇਨਜਰ ਲੀਡ ਏਜੰਸੀ ਪੰਜਾਬ ਸਟੇਟ ਰੋਡ ਸੇਫ਼ਟੀ ਕਾਊਂਸਲ ਵਲੋਂ ਕਰਵਾਈ ਗਈ ਇੱਕ ਰੋਜਾ ਟ੍ਰੇਨਿੰਗ ਦੀ ਸ਼ੁਰੂਆਤ ਕਰਨ ਉੁਪਰੰਤ ਸਾਂਝੀ ਕੀਤੀ।

ਡਾਇਰੈਕਟਰ ਜਨਰਲ ਸ਼੍ਰੀ ਆਰ ਵਿਕਟਰ ਰਤਨਮ ਆਈਏਐਸ (ਸੇਵਾ ਮੁਕਤ) ਦੇ ਦਿਸ਼ਾ-ਨਿਰਦੇਸ਼ਾਂ ਤੇ ਜੁਆਇੰਟ ਡਾਇਰੈਕਟਰ ਟ੍ਰੈਫ਼ਿਕ ਲੀਡ ਏਜੰਸੀ ਰੋਡ ਸੇਫ਼ਟੀ ਸ਼੍ਰੀ ਦੇਸਰਾਜ (ਪੀਪੀਐਸ) ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਸਿਖਲਾਈ ਪ੍ਰੋਗਰਾਮ ਚ ਬਠਿੰਡਾ ਤੋਂ ਇਲਾਵਾ ਮਾਨਸਾ, ਬਰਨਾਲਾ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਨ-ਪ੍ਰਤੀ-ਦਿਨ ਟ੍ਰੈਫ਼ਿਕ ਦੀ ਵੱਧ ਰਹੀ ਸਮੱਸਿਆ ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਵਲੋਂ ਸਾਥ ਦੇਣਾ ਅਤਿ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸੀਟ ਬੈਲਟ, ਸਪੀਡ ਲਿਮਟ, ਆਪਣੇ ਵਾਹਨਾਂ ਤੇ ਰਿਫਲੈਕਟਰ ਲਗਾਉਣ, ਸਿਰ ਉੱਤੇ ਹੈਲਮੈਟ ਪਹਿਣਨ ਤੋਂ ਇਲਾਵਾ ਹੋਰ ਆਵਾਜਾਈ ਦੇ ਨਿਯਮਾਂ ਦੀ ਸੁਚੱਜੇ ਢੰਗ ਨਾਲ ਪਾਲਣਾ ਕੀਤੀ ਜਾਵੇ।

ਇਸ ਮੌਕੇ ਜੁਆਇੰਟ ਡਾਇਰੈਕਟਰ ਟ੍ਰੈਫ਼ਿਕ ਲੀਡ ਏਜੰਸੀ ਰੋਡ ਸੇਫ਼ਟੀ ਸ਼੍ਰੀ ਦੇਸਰਾਜ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਤੇ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਚੋਕਸ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਪੁਲਿਸ ਦੇ ਨੁਮਾਇੰਦੇ ਸਕੂਲਾਂ, ਕਾਲਜਾਂ ਅਤੇ ਹੋਰ ਸਮਾਜਿਕ ਪਲੇਟ ਫਾਰਮਾਂ ਤੇ ਜਾ ਕੇ ਟ੍ਰੈਫ਼ਿਕ ਨਿਯਮਾਂ ਬਾਰੇ ਆਮ ਲੋਕਾਂ ਨੂੰ ਲਗਾਤਾਰ ਜਾਗਰੂਕ ਵੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਬਣਾਈ ਜਾਵੇ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

ਇਸ ਸਿਖਲਾਈ ਪ੍ਰੋਗਰਾਮ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਦੇ ਡਾਇਰੈਕਟਰ ਡਾ ਸੰਜੀਵ ਅਗਰਵਾਲ ਵਲੋਂ ਇੰਜਨੀਅਰਿੰਗ ਮੈਥਡ ਆਫ਼ ਰੋਡ ਸੇਫ਼ਟੀ ਸਬੰਧੀ, ਆਦੇਸ਼ ਮੈਡੀਕਲ ਐਡ ਰਿਸਰਚ ਇੰਸਟੀਚਿਊਟ ਬਠਿੰਡਾ ਦੇ ਐਸੋਸੀਏਟ ਪ੍ਰੋ: ਡਾ. ਸਤਨਾਮ ਸਿੰਘ ਨੇ ਐਮਰਜੈਂਸੀ ਕੇਅਰ, ਅਰਾਈਬ ਸੇਫ਼ ਐਨਜੀਓ ਮੋਹਾਲੀ ਦੇ ਮੁਖੀ ਹਰਮਨ ਸਿੰਘ ਸਿੱਧੂ ਵਲੋਂ ਟ੍ਰੈਫ਼ਿਕ ਮਨੈਜਮੈਂਟ, ਸੇਫ਼ ਵਹੀਕਲ ਅਤੇ ਟ੍ਰੈਫ਼ਿਕ ਰੂਲਜ਼ ਸਬੰਧੀ, ਓਵਾਈਡ ਐਨਜੀਓ ਐਸਏਐਸ ਨਗਰ ਵਲੋਂ ਸ਼੍ਰੀ ਹਰਪ੍ਰੀਤ ਸਿੰਘ ਨੇ ਇੰਫੋਰਸਮੈਂਟ ਰੋਡ ਸੇਫ਼ਟੀ ਅਤੇ ਓਵਰ ਵਿਊ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਮਿਸ ਕੀਰਤ ਧਨੋਆ ਐਸਡੀਈ ਪੀਡਬਲਿਯੂਡੀ ਮੋਹਾਲੀ ਨੇ ਰੋਡ ਸੇਫ਼ਟੀ ਦੇ ਤਰੀਕੇ ਸਾਂਝੇ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਮੌਤਾਂ ਦੀ ਦਰ ਨੂੰ 50 ਫ਼ੀਸਦੀ ਤੋਂ ਘਟਾ ਸਕਦੇ ਹਾਂ।

ਇਸ ਮੌਕੇ ਪੁਲਿਸ, ਮੰਡੀ ਬੋਰਡ, ਲੋਕ ਨਿਰਮਾਣ, ਐਨਐਚਏਆਈ, ਸਥਾਨਕ ਸਰਕਾਰਾਂ ਅਤੇ ਸਿਹਤ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਗਈ।