ਦਫ਼ਤਰਾਂ ਵਿੱਚ ਨਾ ਵਰਤੋਂ ਯੋਗ ਸਮਾਨ ਦੀ ਕਰਵਾਈ ਜਾਵੇ ਨਿਲਾਮੀ : ਡਿਪਟੀ ਕਮਿਸ਼ਨਰ
• ਕੋਰੀਡੋਰ ਚ ਨਾ ਰੱਖਿਆ ਜਾਵੇ ਦਫ਼ਤਰਾਂ ਦਾ ਵਾਧੂ ਸਮਾਨ
• 15 ਦਿਨਾਂ ਬਾਅਦ ਕੀਤੀ ਜਾਵੇਗੀ ਰੀਵਿਊ ਬੈਠਕ
ਬਠਿੰਡਾ, 23 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਮਰਿਆਂ ਦੀ ਉਪਲੱਬਧਾ ਸਬੰਧੀ ਰਿਕਾਰਡ ਤਲਫ਼ੀ ਅਤੇ ਵੇਸਟ ਮਟੀਰੀਅਲ ਦੀ ਡਿਸਪੋਜ਼ਲ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਦਫ਼ਤਰਾਂ ਵਿੱਚ ਮੌਜੂਦ ਨਾ ਵਰਤੋਂ ਯੋਗ ਸਮਾਨ ਦੀ ਨਿਯਮਾਂ ਅਨੁਸਾਰ ਨਿਲਾਮੀ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕੋਰੀਡੋਰ ਚ ਦਫ਼ਤਰਾਂ ਦਾ ਵਾਧੂ ਸਮਾਨ ਆਦਿ ਨਾ ਰੱਖਿਆ ਜਾਵੇ।
ਬੈਠਕ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਦਫ਼ਤਰ ਚ ਕਮਰੇ ਵੱਡੇ ਹਨ ਤਾਂ ਉਨ੍ਹਾਂ ਦੀ ਪਾਰਟੀਸ਼ਨ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ 15 ਦਿਨਾਂ ਬਾਅਦ ਰੀਵਿਊ ਬੈਠਕ ਕੀਤੀ ਜਾਵੇ ਜਿਸ ਵਿੱਚ ਆਪੋਂ ਆਪਣੇ ਵਿਭਾਗ ਨਾਲ ਸਬੰਧਤ ਨਾ ਵਰਤੋਂ ਯੋਗ ਸਮਾਨ ਅਤੇ ਕਮਰਿਆਂ ਦੇ ਰਿਕਾਡਰ ਸਬੰਧੀ ਪੂਰਨ ਦਸਤਾਵੇਜ਼ਾਂ ਸਬੰਧੀ ਰਿਪੋਰਟ ਤਿਆਰ ਕਰਕੇ ਪੇਸ਼ ਕਰਨੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀ ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ (ਸਿਕਾਇਤਾਂ) ਸ਼੍ਰੀ ਪੰਕਜ ਕੁਮਾਰ, ਪੁਲਿਸ ਵਿਭਾਗ ਦੇ ਨੁਮਾਂਇਦਿਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।