ਜਲੰਧਰ 21 ਅਕਤੂਬਰ
ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਚ ਮਿੱਠਾਪੁਰ ਸੈਂਟਰ ਨੇ ਮਾਰੀ ਬਾਜੀ । ਬੀ ਪੀ ਈ ਓ ਈਸਟ -4 ਸ਼੍ਰੀ ਰਾਜ ਕੁਮਾਰ ਦੀ ਯੋਗ ਅਗਵਾਈ ਹੇਠ ਸੈਂਟਰ ਸਕੂਲ ਖਾਂਬਰਾ ਦੇ ਖੇਡ ਮੈਦਾਨ ਵਿੱਚ ਹੋਈਆ ਇਨ੍ਹਾਂ ਦੋ ਰੋਜਾ ਖੇਡਾ ਦੇ ਪਹਿਲੇ ਦਿਨ ਲੜਕਿਆਂ ਤੇ ਦੂਸਰੇ ਦਿਨ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾ ਦੌਰਾਨ ਓਵਰ ਆਲ ਟਰਾਫੀ ਮਿੱਠਾਪੁਰ ਸੈਂਟਰ ਦੇ ਲੜਕੇ – ਲੜਕੀਆਂ ਨੇ ਜਿੱਤੀ ।
ਖੇਡਾਂ ਨੂੰ ਨੇਪਰੇ ਚੜਾਉਣ ਵਿੱਚ ਪ੍ਰਬੰਧਕੀ ਸੈਂਟਰ ਹੈੱਡ ਟੀਚਰ ਮਿੱਠਾਪੁਰ ਹਰਸ਼ਰਨ ਕੌਰ , ਸੈਂਟਰ ਹੈੱਡ ਟੀਚਰ ਖਾਂਬਰਾ ਸ਼੍ਰੀ ਭਾਰਤ ਭੂਸਣ ਤੋਂ ਇਲਾਵਾ ਅਧਿਆਪਕ ਦਵਿੰਦਰ ਪਾਲ , ਯਸਪਾਲ, ਕਵਿਤਾ , ਰਾਜਿੰਦਰ ਕੌਰ ,ਅਨੀਤਾ, ਨੀਰਜਾ ,ਅਮਨਦੀਪ , ਅਪਨਜੀਤ , ਨਮਿਤਾ ,ਵੰਦਨਾ, ਰੇਨੂੰ ਸਿੰਘ ਅਤੇ ਕੰਵਲਜੀਤ ਕੌਰ ਤੇ ਕਮਲਪ੍ਰੀਤ ਕੌਰ ਆਦਿ ਅਧਿਆਪਕਾ ਦਾ ਵਿਸ਼ੇਸ਼ ਸਹਿਯੋਗ ਤੇ ਯੋਗਦਾਨ ਰਿਹਾ ।
ਇਨ੍ਹਾਂ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਹਾਕੀ ਹੈਂਡਬਾਲ , ਸਤਰੰਜ , ਖੋ-ਖੋ , ਯੋਗਾ ,ਬੈਡਮਿਨਟਨ , ਜਿਮਨਾਸਟਿਕ ,ਤੈਰਾਕੀ , ਰੱਸਾਕਸੀ, ਕ੍ਹਸਤੀ, ਗੋਲਾ ਸੁੱਟਨ ਅਤੇ ਲੰਬੀ ਛਾਲ ਵਿੱਚ ਸੈਂਟਰ ਮਿੱਠਾਪੁਰ ਦੇ ਖਿਡਾਰੀ ਜੇਤੂ ਰਹੇ।
ਇਸੇ ਤਰ੍ਹਾਂ ਦੂਸਰੇ ਦਿਨ ਲੜਕੀਆਂ ਦੇ ਹੋਏ ਮੁਕਾਬਲਿਆ ਦੋਰਾਨ 100 ਮੀਟਰ, 200 ਮੀਟਰ, 600 ਮੀਟਰ, 4*100, ਸਾਟ ਪੱਟ ਲੰਬੀ ਛਾਲ ,ਹਾਕੀ ਹੈਂਡਬਾਲ , ਸਤਰੰਜ , ਜਿਮਨਾਸਟਿਕ ,ਕਰਾਟੇ , ਯੋਗਾ,ਹੈਂਡਬਾਲ , ਫੁਟੱਬਾਲ ਤੇ ਸਤਰੰਜ ਵਿੱਚ ਮਿੱਠਾਪੁਰ ਸੈਂਟਰ ਦੀਆਂ ਵਿਦਿਆਰਥਣਾ ਜੇਤੂ ਰਹੀਆ ।