You are currently viewing ਉਜਵਲਾ ਸਕੀਮ 2.0 ਤਹਿਤ ਪੂਰੇ ਭਾਰਤ ਚ ਜਾਰੀ ਕੀਤੇ ਜਾਣਗੇ 75 ਲੱਖ ਗੈਸ ਕੁਨੈਕਸ਼ਨ : ਡਿਪਟੀ ਕਮਿਸ਼ਨਰ 

ਉਜਵਲਾ ਸਕੀਮ 2.0 ਤਹਿਤ ਪੂਰੇ ਭਾਰਤ ਚ ਜਾਰੀ ਕੀਤੇ ਜਾਣਗੇ 75 ਲੱਖ ਗੈਸ ਕੁਨੈਕਸ਼ਨ : ਡਿਪਟੀ ਕਮਿਸ਼ਨਰ 

 

ਉਜਵਲਾ ਸਕੀਮ 2.0 ਤਹਿਤ ਪੂਰੇ ਭਾਰਤ ਚ ਜਾਰੀ ਕੀਤੇ ਜਾਣਗੇ 75 ਲੱਖ ਗੈਸ ਕੁਨੈਕਸ਼ਨ : ਡਿਪਟੀ ਕਮਿਸ਼ਨਰ

ਪ੍ਰਧਾਨ ਮੰਤਰੀ ਉਜਵਲਾ ਸਕੀਮ ਸਬੰਧੀ ਮੀਟਿੰਗ ਆਯੋਜਿਤ

ਬਠਿੰਡਾ, 10 ਅਕਤੂਬਰ: ਪ੍ਰਧਾਨ ਮੰਤਰੀ ਉਜਵਲਾ ਸਕੀਮ 2.0 ਦੇ ਅਧੀਨ ਪੂਰੇ ਭਾਰਤ ਵਿੱਚ 75 ਲੱਖ ਗੈਸ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਲੋੜਵੰਦ ਮਹਿਲਾਵਾਂ, ਜਿੰਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਕੋਈ ਗੈਸ ਕੁਨੈਕਸ਼ਨ ਨਹੀਂ ਹੈ ਤਾਂ ਉਹ ਉਜਵਲਾ ਸਕੀਮ ਦੇ ਤਹਿਤ ਗੈਸ ਕੁਨੈਕਸ਼ਨ ਪ੍ਰਾਪਤ ਕਰਨ ਲਈ www.pmuy.gov.in ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਜਾਂ ਆਪਣੀ ਨਜ਼ਦੀਕੀ ਕਿਸੇ ਵੀ ਤੇਲ ਕੰਪਨੀ ਦੀ ਗੈਸ ਏਜੰਸੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀ ਵਿਜੈ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਸ ਸਕੀਮ ਦੇ ਸਬੰਧ ਯੋਗ ਲਾਭਪਾਤਰੀਆਂ ਨੂੰ ਲਾਹਾ ਦੇਣ ਲਈ ਇੱਕ ਮੌਨੀਟਰਿੰਗ ਕਮੇਟੀ ਬਣਾਈ ਜਾਵੇਗੀ ਜਿਸਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ। ਇਸ ਤੋਂ ਇਲਾਵਾ ਕੋਆਰਡੀਨੇਟਰ ਜ਼ਿਲ੍ਹਾ ਨੋਡਲ ਅਧਿਕਾਰੀ, ਮੈਂਬਰ, ਸੇਲਜ਼ ਅਫ਼ਸਰ ਦੋ ਤੇਲ ਕੰਪਨੀਆਂ ਤੇ ਸਥਾਨਕ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਮੈਂਬਰ ਹੋਣਗੇ।