ਪ੍ਰਤੀ ਬੇਨਤੀ ਤਹਿਤ ਤਿੰਨ ਲਾਇਸੰਸ ਕੀਤੇ ਰੱਦ : ਡਿਪਟੀ ਕਮਿਸ਼ਨਰ
ਬਠਿੰਡਾ, 10 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ Punjab Prevention of Human Smuggling Rules, 2013 framed under the Punjab Prevention of Human Smuggling Act, 2012 ਤਹਿਤ ਪ੍ਰਤੀ ਬੇਨਤੀਆਂ ਦੇ ਅਧਾਰ ਤੇ ਤਿੰਨ ਆਈਲੈਟਸ ਸੈਂਟਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਲਾਇਸੈਂਸਾਂ ਸਬੰਧੀ ਜਾਰੀ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਮ ” E-ARORA CLASSES “Situated at MCB-Z-2,08683 ਗਲੀ ਨੰਬਰ 13 ਅਜੀਤ ਰੋਡ ਬਠਿੰਡਾ ਦੇ ਨਾਮ ਤੇ ਰਵਿੰਦਰ ਕੁਮਾਰ ਪੁੱਤਰ ਸ੍ਰੀ ਮਨੋਹਰ ਲਾਲ ਵਾਸੀ ਮਕਾਨ ਨੰਬਰ Z-02/08683 ਗਲੀ ਨੰਬਰ 13 ਅਜੀਤ ਰੋਡ ਬਠਿੰਡਾ ਨੂੰ ਆਈਲੈਟਸ ਇੰਸਟੀਚਿਊਟ ਦਾ ਲਾਇਸੰਸ ਨੰਬਰ 64/ਸੀ.ਈ.ਏ ਮਿਤੀ 11-12-2018 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10-12-2023 ਤੱਕ ਸੀ।
ਹੁਣ ਰਵਿੰਦਰ ਕੁਮਾਰ ਪੁੱਤਰ ਸ੍ਰੀ ਮਨੋਹਰ ਲਾਲ ਨੇ ਲਿਖਤੀ ਰੂਪ ਵਿੱਚ ਆਪਣੀ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਉਹ ਕਾਫੀ ਸਾਲਾਂ ਤੋ E-Arora Classes Center ਨਹੀ ਚਲਾ ਰਿਹਾ। ਇਸ ਕਰਕੇ ਉਨ੍ਹਾਂ ਦਾ ਲਾਇਸੰਸ ਨੰਬਰ 64/CEA/CC-III ਮਿਤੀ 11-12-2018 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10-12-23 ਤੱਕ ਹੈ। ਇਸ ਲਾਇਸੰਸ ਨੂੰ ਰੱਦ ਕਰ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਲਈ ਪ੍ਰਾਰਥੀ ਪਾਸੋਂ ਪ੍ਰਾਪਤ ਹੋਈ ਪ੍ਰਤੀਬੇਨਤੀ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਰਵਿੰਦਰ ਕੁਮਾਰ ਪੁੱਤਰ ਸ੍ਰੀ ਮਨੋਹਰ ਲਾਲ ਦਾ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6(1)(g) ਦੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਜਾਰੀ ਹੋਰ ਹੁਕਮਾਂ ਅਨੁਸਾਰ ਦੱਸਿਆ ਕਿ ਫਰਮ “Reliable Consultation “Situated at MCBZ-11-04647 ਗਲੀ ਨੰਬਰ 12 Guru Teg Bahadur Nagar Bathinda ਦੇ ਨਾਮ ਤੇ ਸਤਨਾਮ ਸਿੰਘ ਪੁੱਤਰ ਸ੍ਰੀ ਕਰਮ ਸਿੰਘ ਵਾਸੀ 100 ਫੁੱਟ ਰੋਡ ਨੇੜੇ ਈਜ਼ੀ ਡੇਅ ਸਾਹਮਣੇ ਮਾਨ ਹਸਪਤਾਲ ਗੁਰੂ ਤੇਗ ਬਹਾਦੁਰ ਨਗਰ ਬਠਿੰਡਾ ਨੂੰ ਕੰਸਲਟੈਂਸੀ ਅਤੇ ਆਈਲੈਟਸ ਦਾ ਲਾਇਸੰਸ ਨੰਬਰ 203/ਸੀ.ਈ.ਏ ਮਿਤੀ 10-8-2022 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 09-8-2027 ਤੱਕ ਸੀ।
ਹੁਣ ਸਤਨਾਮ ਸਿੰਘ ਪੁੱਤਰ ਸ੍ਰੀ ਕਰਮ ਸਿੰਘ ਵੱਲੋ ਲਿਖਤੀ ਰੂਪ ਵਿੱਚ ਦਰਖਾਸਤ ਪੇਸ਼ ਕੀਤੀ ਗਈ ਹੈ ਠੱਗੀ ਵੱਜਣ ਕਾਰਨ ਉਸਨੇ ਆਪਣਾ ਦਫਤਰ ਅਤੇ ਇਹ ਕੰਮ ਪੂਰਨ ਤੌਰ ਤੇ ਬੰਦ ਕਰ ਦਿੱਤਾ ਹੈ।
ਇਸ ਲਈ ਪ੍ਰਾਰਥੀ ਪਾਸੋ ਪ੍ਰਾਪਤ ਹੋਈ ਦਰਖਾਸਤ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਸ਼ਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਸਤਨਾਮ ਸਿੰਘ ਪੁੱਤਰ ਸ੍ਰੀ ਕਰਮ ਸਿੰਘ ਨੂੰ ਜਾਰੀ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6(1)(g) ਦੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ/ਕੈਂਸਲ ਕੀਤਾ ਜਾਂਦਾ ਹੈ।
ਇੱਕ ਹੋਰ ਜਾਰੀ ਹੁਕਮ ਅਨੁਸਾਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਮ BRIS BELL POWERED SMART ENGLISH LAB “Situated at Near Bank or Baroda, Rori Road Talwandi Sabo ਨਾਮ ਤੇ ਪ੍ਰਦੀਪ ਕੁਮਾਰ ਪੁੱਤਰ ਸ੍ਰੀ ਸੁਖਮੰਦਰ ਪਾਲ ਵਾਸੀ ਪਿੰਡ ਜੱਜਲ ਨੂੰ ਆਈਲੈਟਸ ਦਾ ਲਾਇਸੰਸ ਨੰਬਰ 181/ਸੀ.ਈ.ਏ ਮਿਤੀ 20-12-2021 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 19-12-2026 ਤੱਕ ਸੀ।
ਪ੍ਰੰਤੂ ਸ੍ਰੀ ਪ੍ਰਦੀਪ ਕੁਮਾਰ ਪੁੱਤਰ ਸ੍ਰੀ ਸੁਖਮੰਦਰ ਪਾਲ ਵੱਲੋ ਲਾਇਸੰਸ ਪ੍ਰਾਪਤ ਨਹੀ ਕੀਤਾ ਗਿਆ ਸੀ, ਜਿਸ ਪ੍ਰਾਰਥੀ ਨੂੰ ਨੋਟਿਸ ਜਾਰੀ ਕੀਤਾ ਗਿਆ, ਪ੍ਰਾਰਥੀ ਵੱਲੋ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕੰਮ ਬੰਦ ਕਰ ਚੁੱਕਾ ਹੈ। ਇਸ ਲਈ ਉਸਦੇ ਨਾਮ ਤੇ ਜਾਰੀ ਲਾਇਸੰਸ ਰੱਦ ਕਰ ਦਿੱਤਾ ਜਾਵੇ।
ਇਸ ਲਈ ਪ੍ਰਾਰਥੀ ਪਾਸੋ ਪ੍ਰਾਪਤ ਹੋਈ ਪ੍ਰਤੀਬੇਨਤੀ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਸ਼ਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਸ੍ਰੀ ਪ੍ਰਦੀਪ ਕੁਮਾਰ ਪੁੱਤਰ ਸ੍ਰੀ ਸੁਖਮੰਦਰ ਪਾਲ ਦਾ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6(1)(g) ਦੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ ਕੀਤਾ ਗਿਆ ਹੈ।
ਇਸ ਤੋ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖੁੱਦ ਜਾਂ ਇਸਦੀ ਫਰਮ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋ ਜਿੰਮੇਵਾਰੀ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਜਿੰਮੇਵਾਰ ਹੋਵੇਗਾ।