ਪਲੇਸਮੈਂਟ ਕੈਂਪ 11 ਅਕਤੂਬਰ ਨੂੰ : ਡਿਪਟੀ ਕਮਿਸ਼ਨਰ
ਬਠਿੰਡਾ, 9 ਅਕਤੂਬਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ 11 ਅਕਤੂਬਰ 2023 ਨੂੰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵੱਖ-ਵੱਖ ਕੰਪਨੀਆਂ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਏ. ਵੀ ਸੀ ਮਹਿੰਦਰਾ ਮੋਟਰਜ ਬਠਿੰਡਾ ਵੱਲੋ ਸੇਲਜ਼ ਕੰਨਸਲਟੈਂਟ, ਡਿਜੀਟਲ ਮੈਨੇਜਰ ਅਤੇ ਪੇਂਟਰ ਦੀਆਂ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੇਲਜ਼ ਕੰਨਸਲਟੈਂਟ ਲਈ ਯੋਗਤਾ 12ਵੀਂ ਪਾਸ, ਡਿਜੀਟਲ ਮੈਨੇਜਰ ਲਈ ਯੋਗਤਾ ਡਿਪਲੋਮਾ ਇੰਨ ਡਿਜੀਟਲ ਮਾਰਕੀਟਿੰਗ ਨਾਲ ਇਕ ਸਾਲ ਦਾ ਤਜਰਬਾ ਤੇ ਪੇਂਟਰ ਲਈ ਯੋਗਤਾ ਆਟੋਮੋਬਾਇਲ ਇੰਡਸਟਰੀ ਵਿੱਚ ਇਕ ਸਾਲ ਦਾ ਪੇਂਟਰ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 20 ਤੋਂ 35 ਸਾਲ ਅਤੇ ਤਨਖਾਹ 10 ਹਜ਼ਾਰ ਰੁਪਏ ਤੋਂ 25 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਹੋਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਫਲਿਪਕਾਰਟ ਵੱਲੋਂ ਡੀਲੀਵਰੀ ਬੁਆਏ ਦੀਆਂ ਅਸਾਮੀਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਅੱਠਵੀਂ ਪਾਸ ਹੋਣੀ ਜਰੂਰੀ ਹੈ। ਇਹਨਾਂ ਅਸਾਮੀਆਂ ਲਈ ਕੇਵਲ ਪੁਰਸ਼ ਪ੍ਰਾਰਥੀ ਹੀ ਭਾਗ ਲੈ ਸਕਦੇ ਹਨ। ਉਮਰ ਹੱਦ 18 ਤੋਂ 40 ਸਾਲ ਅਤੇ ਤਨਖਾਹ 15 ਹਜ਼ਾਰ ਰੁਪਏ ਤੋਂ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਹੋਰ ਭੱਤੇ ਦਿੱਤੇ ਜਾਣਗੇ। ਪ੍ਰਾਰਥੀ ਕੋਲ ਆਪਣਾ ਬਾਈਕ, ਪੈਨ ਕਾਰਡ, ਡਰਾਇੰਵਿੰਗ ਲਾਈਸੈਂਸ, ਬੈਂਕ ਕਾਪੀ ਅਤੇ ਸਮਾਰਟ ਫੋਨ ਹੋਣਾ ਜਰੂਰੀ ਹੈ।
ਇਸ ਤੋਂ ਇਲਾਵਾ ਨਾਨਮੀ ਕਲਾਥਿੰਗ ਬਠਿੰਡਾ ਵਲੋਂ ਸੇਲਜ਼ਮੈਨ ਤੇ ਕੈਸ਼ੀਅਰ ਦੀਆਂ ਅਸਾਮੀਆਂ ਲਈ ਵੀ ਸਿਲੈਕਸ਼ਨ ਕੀਤੀ ਜਾਣੀ ਹੈ। ਸੇਲਜ਼ਮੈਨ ਲਈ ਯੋਗਤਾ ਬਾਰਵੀਂ ਨਾਲ ਛੇ ਮਹੀਨੇ ਦਾ ਕਲਾਥਿੰਗ ਦਾ ਤਜਰਬਾ ਅਤੇ ਕੈਸ਼ੀਅਰ ਲਈ ਬਾਰਵੀਂ ਨਾਲ ਬਿਜ਼ੀ/ਟੈਲੀ ਵਿੱਚ ਬੀਲਿੰਗ ਦਾ ਤਜਰਬਾ ਹੋਣਾ ਜਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਪੁਰਸ਼ ਅਤੇ ਇਸਤਰੀ ਦੋਵੇਂ ਉਮੀਦਵਾਰ ਯੋਗ ਹਨ। ਉਮਰ ਹੱਦ 20 ਤੋਂ 25 ਸਾਲ ਅਤੇ ਤਨਖਾਹ 12 ਹਜ਼ਾਰ ਰੁਪਏ ਤੋਂ 20 ਹ਼ਜਾਰ ਰੁਪਏ ਪ੍ਰਤੀ ਮਹੀਨਾਂ (ਤਜਰਬੇ ਅਨੁਸਾਰ) ਹੋਵੇਗੀ।
ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਆਪਣੇ ਨਾਲ ਬਾਈਓਡਾਟਾ, ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ ਆਦਿ ਲੈ ਕੇ ਮਿਤੀ 11 ਅਕਤੂਬਰ 2023 ਸਵੇਰੇ 9.30 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ ਸਿਵਲ ਲਾਈਨ ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਇੰਟਰਵਿਊ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਪਾ ਕੇ ਆਉਣਾ ਯਕੀਨੀ ਬਣਾਉਣ।