You are currently viewing 31 ਦਸੰਬਰ 2023 ਤੱਕ ਯਕਮੁਕਤ ਪ੍ਰਾਪਰਟੀ ਟੈਕਸ/ਹਾਊਸ ਟੈਕਸ ਮਿੱਥੇ ਸਮੇਂ ਤੋਂ ਬਾਅਦ 20 ਫ਼ੀਸਦੀ ਪਨੈਲਟੀ ਤੇ 18 ਫ਼ੀਸਦੀ ਸਲਾਨਾ ਵਿਆਜ ਨਾਲ ਰਕਮ ਹੋਵੇਗੀ ਵਸੂਲਣਯੋਗ 

31 ਦਸੰਬਰ 2023 ਤੱਕ ਯਕਮੁਕਤ ਪ੍ਰਾਪਰਟੀ ਟੈਕਸ/ਹਾਊਸ ਟੈਕਸ ਮਿੱਥੇ ਸਮੇਂ ਤੋਂ ਬਾਅਦ 20 ਫ਼ੀਸਦੀ ਪਨੈਲਟੀ ਤੇ 18 ਫ਼ੀਸਦੀ ਸਲਾਨਾ ਵਿਆਜ ਨਾਲ ਰਕਮ ਹੋਵੇਗੀ ਵਸੂਲਣਯੋਗ 

 

31 ਦਸੰਬਰ 2023 ਤੱਕ ਯਕਮੁਕਤ ਪ੍ਰਾਪਰਟੀ ਟੈਕਸ/ਹਾਊਸ ਟੈਕਸ ਮਿੱਥੇ ਸਮੇਂ ਤੋਂ ਬਾਅਦ 20 ਫ਼ੀਸਦੀ ਪਨੈਲਟੀ ਤੇ 18 ਫ਼ੀਸਦੀ ਸਲਾਨਾ ਵਿਆਜ ਨਾਲ ਰਕਮ ਹੋਵੇਗੀ ਵਸੂਲਣਯੋਗ

ਬਠਿੰਡਾ, 3 ਅਕਤੂਬਰ : ਸਥਾਨਕ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸ੍ਰੀ ਸੰਦੀਪ ਗੁਪਤਾ ਨੇ ਦੱਸਿਆ ਕਿ ਜਿਨ੍ਹਾਂ ਅਸੈਸੀਜ਼ ਵੱਲ ਸਾਲ 2013-14 ਤੋਂ 2022-23 ਤੱਕ ਕਿਸੇ ਵੀ ਸਾਲ ਦਾ ਪ੍ਰਾਪਰਟੀ ਟੈਕਸ ਬਕਾਇਆ ਰਹਿੰਦਾ ਹੈ, ਨੂੰ ਪੰਜਾਬ ਸਰਕਾਰ ਦੇ ਨੋਟੀਫ਼ੇਕਸ਼ਨ ਜਾਰੀ ਹੋਣ ਦੀ ਮਿਤੀ ਤੋਂ 31 ਦਸੰਬਰ 2023 ਤੱਕ ਯਕਮੁਕਤ ਪ੍ਰਾਪਰਟੀ ਟੈਕਸ/ਹਾਊਸ ਟੈਕਸ ਜਮ੍ਹਾਂ ਕਰਵਾਉਣ ਤੋਂ ਬਣਦੇ ਵਿਆਜ਼ ਅਤੇ ਪਨੈਲਟੀ ਦੀ ਪੂਰਨ ਛੋਟ ਹੈ।

ਉਨ੍ਹਾਂ ਦੱਸਿਆ ਕਿ 1 ਜਨਵਰੀ 2024 ਤੋਂ 31 ਮਾਰਚ 2024 ਤੱਕ ਬਕਾਇਆਜਾਤ ਜਮ੍ਹਾਂ ਕਰਵਾਉਣ ਤੇ ਵਿਆਜ ਅਤੇ ਪਨੈਲਟੀ ਦੀ ਰਕਮ ਤੇ 50 ਫੀਸਦੀ ਛੋਟ ਦਿੱਤੀ ਗਈ ਹੈ। ਸਰਕਾਰ ਵਲੋਂ ਦਿੱਤੀ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ, ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉ।

ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਜੇਕਰ ਸਰਕਾਰ ਦੇ ਨੋਟੀਫ਼ਿਕੇਸ਼ਨ ਮੁਤਾਬਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਮਿੱਥੇ ਸਮੇਂ ਤੋਂ ਬਾਅਦ 20 ਫ਼ੀਸਦੀ ਪਨੈਲਟੀ ਤੇ 18 ਫ਼ੀਸਦੀ ਸਲਾਨਾ ਵਿਆਜ ਨਾਲ ਰਕਮ ਵਸੂਲਣਯੋਗ ਹੋਵੇਗੀ।