You are currently viewing ਬਠਿੰਡਾ ਦੀ ਵਿਦਿਆਰਥਣ ਨੇ ਕਮਰਸ ‘ਚ ਕੀਤਾ ਟਾਪ …

ਬਠਿੰਡਾ ਦੀ ਵਿਦਿਆਰਥਣ ਨੇ ਕਮਰਸ ‘ਚ ਕੀਤਾ ਟਾਪ …

ਬਠਿੰਡਾ ਦੀ ਵਿਦਿਆਰਥਣ ਨੇ ਕਮਰਸ ‘ਚ ਕੀਤਾ ਟਾਪ …
ਜਿਲ੍ਹਾ ਸਿੱਖਿਆ ਅਫ਼ਸਰ ਅਤੇ ਸਕੂਲ ਸਟਾਫ਼ ਵੱਲੋਂ ਵਿਿਦਆਰਥਣ ਦਾ ਸਨਮਾਨ …
ਬਠਿੰਡਾ, 24 ਮਈ, 2023
ਸਥਾਨਕ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਧੀਨ 12 ਵੀਂ ਜਮਾਤ ਦੇ ਕਾਮਰਸ ਸਟਰੀਮ ਵਿੱਚ ਅੱਜ ਐਲਾਨੇ ਗਏ ਨਤੀਜਿਆਂ ਚ 500 ਵਿੱਚੋਂ 494 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਟਾਪ ਕੀਤਾ ਹੈ ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਸ ਸ਼ਿਵ ਪਾਲ ਗੋਇਲ , ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ) ਨੇ ਦੱਸਿਆ ਕਿ ਇਸ ਵਿਿਦਆਰਥੀ ਨੇ ਜ਼ਿਲ੍ਹੇ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਸਰਾਮ ਨਗਰ ਸਕੂਲ ਵਿੱਦਿਅਕ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਰਾਜ ਦੇ ਸਿੱਖਿਆ ਵਿਭਾਗ ਵੱਲੋਂ ਇਸ ਨੂੰ ਉੱਤਮ ਸਕੂਲ ਐਲਾਨਿਆ ਗਿਆ ਹੈ।

ਸਕੂਲ ਦੇ ਪ੍ਰਿੰਸੀਪਲ ਸ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਕਮਰਸ ਵਿਭਾਗ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਪਿਛਲੇ ਸਾਲ ਵੀ ਕਾਮਰਸ ਸਟਰੀਮ ਦਾ ਇੱਕ ਵਿਿਦਆਰਥੀ ਸਟੇਟ ਮੈਰਿਟ ਸੂਚੀ ਵਿੱਚ ਆਇਆ ਸੀ । ਉਹਨਾਂ ਨੇ ਅੱਗੇ ਕਿਹਾ ਕਿ ਵਿਿਦਆਰਥਣ ( ਸਿਮਰਨਜੀਤ ਕੌਰ ) ਨੇ 98.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਰਾਜ ਭਰ ਵਿੱਚ ਕਮਰਸ ਸਟਰੀਮ ਵਿੱਚ ਪਹਿਲਾ ਅਤੇ 12 ਵੀਂ ਜਮਾਤ ਵਿੱਚ ਸਾਰੀਆਂ ਸਟਰੀਮਾਂ ਦੀ ਸਮੁੱਚੀ ਮੈਰਿਟ ਵਿੱਚ 6 ਵਾਂ ਸਥਾਨ ਪ੍ਰਾਪਤ ਕੀਤਾ, ਜਿਸ ਦੇ ਅੱਜ ਨਤੀਜੇ ਐਲਾਨੇ ਗਏ।
ਇਸ ਮੌਕੇ ਸਿਮਰਨਜੀਤ ਕੌਰ ਨੇ ਆਪਣੀ ਸ਼ਾਨਦਾਰ ਸਫਲਤਾ ‘ਤੇ ਖੁਸ਼ੀ ਅਤੇ ਭਾਵੁਕਤਾ ਮਹਿਸੂਸ ਕਰਦਿਆਂ, ਆਪਣੇ ਅਧਿਆਪਕਾਂ, ਸ਼੍ਰੀਮਤੀ ਸਰੋਜ ,ਸ਼੍ਰੀਮਤੀ ਮੀਨੂੰ, ਸ਼੍ਰੀਮਤੀ ਗੀਤਿੰਦਰ ਪਾਲ ਦਾ ਉਸ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ । ਉਸਨੇ ਅੱਗੇ ਕਿਹਾ ਕਿ ਉਹ ਇੱਕ ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ ਅਤੇ ਆਪਣੀ ਅਗਲੀ ਪੜ੍ਹਾਈ ਚੰਡੀਗੜ੍ਹ ਵਿੱਚ ਕਰੇਗੀ।
ਇਸ ਮੌਕੇ ਸਕੂਲ ਸਟਾਫ਼ ਜਿਸ ਵਿੱਚ ਸ਼੍ਰੀ ਪੁਸ਼ਪੇਸ ਕੁਮਾਰ,ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀਮਤੀ ਸਤੀਸ਼ ਕੁਮਾਰ, ਸ਼੍ਰੀ ਰਜਨੀਸ਼ ਕੁਮਾਰ, ਸ਼੍ਰੀਮਤੀ ਸ ਵੀਰਪਾਲ ਕੌਰ ਸਮੇਤ ਸਕੂਲ ਦੇ ਸਮੂਹ ਅਧਿਆਪਕ ਹਾਜ਼ਰ ਸਨ।
ਫੋਟੋ ਕੈਪਸ਼ਨ
ਸ਼੍ਰੀ ਸ਼ਿਵ ਪਾਲ ਗੋਇਲ , ਡੀਈਓ (ਐਸਈ), ਬਠਿੰਡਾ ਸਿਮਰਨਜੀਤ ਕੌਰ ਨੂੰ ਸਨਮਾਣ ਚਿੰਨ੍ਹ ਦਿੰਦੇ ਹੋਏ , ਜਿਸ ਨੇ ਬੁੱਧਵਾਰ ਨੂੰ ਪੀ.ਐਸ.ਈ.ਡ ਬੋਰਡ ਪ੍ਰੀਖਿਆਵਾਂ ਤਹਿਤ 12 ਵੀਂ ਜਮਾਤ ਵਿੱਚ ਕਾਮਰਸ ਸਟਰੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।