ਫਾਜਿਲਕਾ 20 ਮਾਰਚ 2023 — ਸੀ ਪੀ ਆਈ ਐਮ ਵਲੋ 23 ਮਾਰਚ ਨੂੰ ਹੁਸ਼ਿਆਰਪੁਰ ਦੀਆ ਪੁਰਾਣੀ ਕਚਿਹਰੀਆ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਮਹਾਨ ਦੇਸ਼ ਭਗਤ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜਨਮ ਦਿਨ ਤੇ ਦੇਸ਼ ਦੀ 75 ਵੀ ਵਰੇਗੰਢ ਨੂੰ ਸਮਰਪਿਤ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ । ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਉਹ ਸ਼ਖਸੀਅਤ ਸਨ ਜਿੰਨਾ ਨੇ 16 ਵਰਿਆ ਦੀ ਉਮਰ ਵਿਚ 23 ਮਾਰਚ 1932 ਨੂੰ ਡੀ ਸੀ ਦਫਤਰ ਹੁਸ਼ਿਆਰਪੁਰ ਵਿਚ ਯੂਨੀਅਨ ਜੈਕ ਦਾ ਝੰਡਾ ਉਤਾਰ ਦਿਤਾ ਸੀ । ਇਸ ਕੇਸ ਵਿਚ ਕਾਮਰੇਡ ਸੁਰਜੀਤ ਨੂੰ ਤਿੰਨ ਸਾਲ ਦੀ ਕੈਦ ਵੀ ਹੋਈ ਸੀ ।ਹੁਸ਼ਿਆਰਪੁਰ ਵਿਖੇ ਸੀ ਪੀ ਆਈ ਐਮ ਵਲੋ ਕੀਤੀ ਜਾ ਰਹੀ ਰਾਜ ਪਧਰੀ ਰੈਲੀ ਵਿਚ ਸ਼ਾਮਲ ਹੋਣ ਲਈ ਸੀ ਪੀ ਆਈ ਐਮ ਜਿਲਾ ਕਮੇਟੀ ਫਾਜਿਲਕਾ ਵਲੋ ਜਿਲੇ ਦੇ ਸਾਰੇ ਤਹਿਸੀਲ ਹੈਡ ਕੁਆਟਰ ਤੋ ਵਿਸ਼ੇਸ਼ ਗਡੀਆ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਜਾਣਕਾਰੀ ਅਜ ਇਥੇ ਜਿਲਾ ਸਕੱਤਰ ਕਾਮਰੇਡ ਅਬਨਾਸ਼ ਚੰਦਰ ਤੇ ਜਿਲਾ ਕਮੇਟੀ ਮੈਬਰ ਕਾਮਰੇਡ ਹਰਨਾਮ ਸਿੰਘ ,ਕਾਮਰੇਡ ਕਾਲੂ ਰਾਮ ਪੰਜਾਵਾ, ਕਾਮਰੇਡ ਨਥਾ ਸਿੰਘ ਕਾਮਰੇਡ ਵਣਜਾਰ ਸਿੰਘ, ਕਾਮਰੇਡ ਐਚ ਐਸ ਖੁੰਗਰ , ਕਾਮਰੇਡ ਸੁਰਜੀਤ ਸਿੰਘ , ਕਾਮਰੇਡ ਹਰੀਸ਼ ਕਬੋਜ ਵਲੋ ਇਕ ਸਾਝਾਂ ਬਿਆਨ ਜਾਰੀ ਕਰਦਿਆ ਕਿਹਾ ਕਿ 23 ਮਾਰਚ ਨੂੰ ਹੁਸ਼ਿਆਰਪੁਰ ਵਿਖੇ ਸੀ ਪੀ ਆਈ ਐਮ ਵਲੋ ਕੀਤੀ ਜਾ ਰਹੀ ਸੂਬਾਈ ਰੈਲੀ ਵਿਚ ਜਾਣ ਲਈ ਪਾਰਟੀ ਨੇ ਜਿਲਾ ਫਾਜਿਲਕਾ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਵਡੀ ਗਿਣਤੀ ਵਿਚ ਗਡੀਆ ਦਾ ਕਾਫਲਾ ਹੁਸ਼ਿਆਰਪੁਰ ਦੀ ਰੈਲੀ ਵਿਚ ਸ਼ਿਰਕਤ ਕਰੇਗਾ ।ਕਾਮਰੇਡ ਅਬਨਾਸ਼ ਚੰਦਰ ਜਿਲਾ ਸਕੱਤਰ ਨੇ ਦੱਸਿਆ ਕਿ ਸੂਬਾ ਪਧਰੀ ਰੈਲੀ ਲਾ ਮਿਸਾਲ ਹੋਵੇਗੀ ਤੇ ਇਸ ਰੈਲੀ ਨੂੰ ਸੀ ਪੀ ਆਈ ਐਮ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਤੇ ਪੰਜਾਬ ਦੇ ਸੂਬਾ ਸਕਤਰ ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋ ਸਬੋਧਨ ਕਰਨਗੇ। ਜਿਲਾ ਫਾਜਿਲਕਾ ਦੇ ਸੀ ਪੀ ਆਈ ਐਮ ਦੇ ਸਕੱਤਰੇਤ ਨੇ ਪਾਰਟੀ ਦੇ ਸਮੂਹ ਕਾਮਰੇਡਾ ਨੂੰ ਜੋਰਦਾਰ ਅਪੀਲ ਕਰਦਿਆ ਕਿਹਾ ਕਿ ਰੈਲੀ ਨੂੰ ਸਫਲ ਬਨਾਉਣ ਲਈ ਵਡੀ ਗਿਣਤੀ ਵਿਚ ਜਾਣ ਨੂੰ ਯਕੀਨੀ ਬਨਾਇਆ ਜਾਵੇ