ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਲੱਗੀ ਕਾਰਨ ਜਾਨੀ ਨੁਕਸਾਨ ਤੋਂ ਹੋਇਆ ਬਚਾਅ

 

ਠੋਸ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਪਾਇਆ ਕਾਬੂ

ਬਠਿੰਡਾ, 24 ਫਰਵਰੀ : ਅੱਜ ਇੱਥੇ ਸਥਾਨਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਪਟਾਕਾ ਯੂਨਿਟ ਦੇ ਕੁਇੰਚ ਆਇਲ ਪੰਪ ਨੂੰ ਤੇਲ ਲੀਕ ਹੋਣ ਕਾਰਨ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਿਸ ਦੇ ਤੁਰੰਤ ਬਾਅਦ ਐਚਐਮਈਐਲ ਦੀ ਐਮਰਜੈਂਸੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਹ ਜਾਣਕਾਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਬੁਲਾਰੇ ਨੇ ਸਾਂਝੀ ਕੀਤੀ।

ਬੁਲਾਰੇ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਸ ਘਟਨਾ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ। ਐਚਐਮਈਐਲ ਦੀ ਐਮਰਜੈਂਸੀ ਟੀਮ ਵਲੋਂ ਜਲਦ ਮੁਸਤੈਦੀ ਵਰਤਦਿਆਂ ਠੋਸ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਲਿਆ ਗਿਆ।

ਬਲਾਰੇ ਅਨੁਸਾਰ ਡੁੱਲ੍ਹੇ ਤੇਲ ਨੇ ਸੰਘਣਾ ਧੂੰਆਂ ਪੈਦਾ ਕੀਤਾ। ਪ੍ਰਭਾਵਿਤ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਤੇ ਰੱਖ-ਰਖਾਅ ਟੀਮ ਬਹਾਲੀ ਦੇ ਕੰਮ ‘ਤੇ ਕੰਮ ਕਰ ਰਹੀ ਹੈ। ਅੱਗ ਦਾ ਹੋਰ ਯੂਨਿਟਾਂ ‘ਤੇ ਕੋਈ ਪ੍ਰਭਾਵ ਨਹੀਂ ਪਿਆ।