ਕਿਹਾ, ਬੱਚਿਆਂ ਦੀ ਘਰੇਲੂ ਮਜ਼ਬੂਰੀ ਨੂੰ ਦੂਰ ਕਰਕੇ ਸਿੱਖਿਆ ਦੇ ਖੇਤਰ ਨਾਲ ਜਾਵੇਗਾ ਜੋੜਿਆ
ਬਠਿੰਡਾ, 21 ਫ਼ਰਵਰੀ : ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਪੂ ਸੋਸਾਇਟੀ ਬਠਿੰਡਾ ਵਲੋਂ ਚਲਾਈ ਗਈ ਵਿਸੇਸ਼ ਮੁਹਿੰਮ “ਬਾਲ ਮਜ਼ਦੂਰੀ ਹਟਾਓ, ਬਚਪਨ ਬਚਾਓ” ਦੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਬੱਚਿਆਂ ਦੀ ਘਰੇਲੂ ਮਜ਼ਬੂਰੀ ਨੂੰ ਦੂਰ ਕਰਕੇ ਉਨ੍ਹਾਂ ਨੂੰ ਮੁੜ ਸਿੱਖਿਆ ਦੇ ਖੇਤਰ ਨਾਲ ਜੋੜਨਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੱਪੂ ਸੋਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੁਸਾਇਟੀ ਪਿਛਲੇ 11-12 ਸਾਲਾਂ ਤੋਂ ਬੱਚਿਆਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੋਸਾਇਟੀ ਵਲੋਂ ਜ਼ਿਲ੍ਹੇ ਅੰਦਰ 6 ਵੱਖ-ਵੱਖ ਸਲੱਮ ਖੇਤਰਾਂ ਜਿਵੇਂ ਕਿ ਆਵਾ ਬਸਤੀ, ਬੇਅੰਤ ਨਗਰ, ਟੀਚਰ ਕਲੋਨੀ, ਰੋਜ ਗਾਰਡਨ ਸਾਹਮਣੇ ਪੁੱਲ ਥੱਲ੍ਹੇ, ਖੇਤਾ ਸਿੰਘ ਬਸਤੀ ਤੇ ਹਰਦੇਵ ਨਗਰ ਵਿਖੇ ਸ਼ਾਮ ਦੇ ਸਮੇਂ ਵਿਦਿਅਕ ਸੈਂਟਰ ਚਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਤਕਰੀਬਨ 400 ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾ ਰਹੀ ਹੈ।
ਇਸ ਮੌਕੇ ਅੱਪੂ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜੋ ਵੀ ਬੱਚਾ 14 ਸਾਲ ਤੋਂ ਘੱਟ ਉਮਰ ਦਾ ਹੈ ਤੇ ਘਰਾਂ ਵਿੱਚ ਘਰੇਲੂ ਕੰਮ ਜਾਂ ਛੋਟੇ ਬੱਚੇ ਸੰਭਾਲਣ ਜਾਂ ਕੋਈ ਵੀ ਘਰੇਲੂ ਕੰਮ ਕਰਦੇ ਹਨ ਉਸ ਦੀ ਜਾਣਕਾਰੀ 73073-70005 ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ. ਮੇਵਾ ਸਿੰਘ, ਹਿਮਾਂਸੂ ਗੁਪਤਾ, ਦੀਪਕ ਸਿੰਗਲਾ, ਗੁਰਸੇਵਕ ਸਿੰਘ, ਸੰਜੀਵ ਗੋਇਲ, ਭੋਲਾ ਗਰਗ, ਰਾਵਿੰਦਰ ਗਰਗ, ਜਗਜੀਤ ਸਿੰਘ, ਪੂਰਾ ਰਾਣੀ, ਚਾਇਲਡ ਲਾਇਨ ਦੇ ਕੋਆਰਡੀਨੇਟਰ ਰੀਤੂ ਰਾਣੀ ਆਦਿ ਹਾਜ਼ਰ ਸਨ। ਆਦਿ ਹਾਜ਼ਰ ਸਨ।