ਸ੍ਰੀ ਮੁਕਤਸਰ ਸਾਹਿਬ, 14 ਫਰਵਰੀ
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਾ. ਸ਼ਿਵਾਨੀ ਨਾਗਪਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਨਤਵਾ ਬਾਲ ਆਸ਼ਰਮ, ਉਦੇਕਰਨ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੇਸਹਾਰਾ ਬੱਚੇ ਰਹਿ ਰਹੇ ਹਨ ਅਤੇ ਇਹਨਾਂ ਬੱਚਿਆਂ ਲਈ ਰਹਿਣ -ਸਹਿਣ ਅਤੇ ਉਹਨਾਂ ਦੀ ਪੜਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਇਹਨਾਂ ਬੱਚਿਆਂ ਦਾ ਭਵਿੱਖ ਸਰੁੱਖਿਅਤ ਹੋ ਸਕੇ।
ਉਨ੍ਹਾਂ ਦੱਸਿਆ ਕਿ ਅੱਜ ਮਾਨਤਵਾ ਬਾਲ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਨੂੰ ਫੀਡਿੰਗ ਇੰਡੀਆ (ਜੋਮਾਟੋ) ਵੱਲੋਂ ਬੱਚਿਆਂ ਨੂੰ ਟੈਬਲਟ ਡਿਵਾਇਜ਼ ਦੇ ਨਾਲ ਸਟੇਸ਼ਨਰੀ ਵੰਡੀ ਗਈ ਅਤੇ ਇਸ ਦੌਰਾਨ ਜਿਉ ਕੰਪਨੀ ਵੱਲੋ ਬੱਚਿਆਂ ਨੂੰ 1 ਸਾਲ ਦੀ ਵੈਲਡਿਟੀ ਵਾਲੇ ਫ੍ਰੀ ਸਿਮ ਕਾਰਡ ਦਿੱਤੇ ਵੀ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਜੋਮਾਟੋ ਕੰਪਨੀ ਵੱਲੋਂ ਦਿੱਤੇ ਟੈਬਲਟ ਡਿਵਾਇਸ ਵਿੱਚ ਅਣਅਕੈਡਮੀ ਅਤੇ ਹੋਰ ਸਿੱਖਿਆਂ ਨਾਲ ਜੁੜੀਆਂ ਮੋਬਾਇਲ ਐਪ ਦੇ ਸਲਾਨਾ ਸਬਸਕ੍ਰਿਪਸ਼ਨ ਵੀ ਮੁਫਤ ਦਿੱਤੇ ਗਏ। ਇਸ ਦੌਰਾਨ ਇੱਕ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ।
ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਸੌਹਲਪ੍ਰੀਤ ਕੌਰ, ਲੀਗਲ- ਕਮ ਪ੍ਰੋਬੇਸ਼ਨ ਅਫ਼ਸਰ ਸੌਰਵ ਚਾਵਲਾ, ਮਾਨਤਵਾ ਬਾਲ ਆਸ਼ਰਮ ਦੇ ਮਨੈਜਰ ਸੁਨੀਲ ਕੁਮਾਰ ਹਾਜ਼ਰ ਸਨ।