ਬਠਿੰਡਾ, 13 ਫਰਵਰੀ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਜ਼ਿਲ੍ਹੇ ਭਰ ਵਿਚ 2,15,401 ਲਾਭਪਾਤਰੀ ਪਰਿਵਾਰਾਂ ਦੀ ਰੀਵੈਰੀਫਿਕੇਸ਼ਨ ਦਾ ਕੰਮ ਚਲ ਰਿਹਾ ਹੈ, ਜਿਸ ਦੌਰਾਨ ਜ਼ਿਲ੍ਹੇ ਵਿਚ ਲਗਭਗ 10 ਹਜ਼ਾਰ ਅਜਿਹੇ ਲਾਭਪਾਤਰੀ ਹਨ, ਜਿਨ੍ਹਾਂ ਵੱਲੋ ਰਿਹਾਇਸ਼ ਬਦਲਣ ਕਾਰਨ ਜਾਂ ਹੋਰ ਕਾਰਨਾਂ ਕਰਕੇ ਟਰੇਸ ਨਹੀ ਹੋ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸ. ਸਰਤਾਜ ਸਿੰਘ ਚੀਮਾ ਨੇ ਦਿੱਤੀ।
ਸ. ਚੀਮਾ ਨੇ ਜ਼ਿਲ੍ਹੇ ਭਰ ਦੇ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨ੍ਹਾਂ ਵੱਲੋਂ ਆਪਣੀ ਰਿਹਾਇਸ਼ ਤਬਦੀਲ ਆਦਿ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਰੀਵੈਰੀਫਿਕੇਸ਼ਨ ਦੇ ਫਾਰਮ ਨਹੀ ਭਰੇ ਗਏ ਹਨ ਤਾਂ ਉਹ 14 ਫਰਵਰੀ 2023 ਤੱਕ ਆਪਦੇ ਨਜ਼ਦੀਕੀ ਡਿਪੂ ਤੇ ਜਾਕੇ ਆਪਣੇ ਮੁਕੰਮਲ ਵੇਰਵੇ ਦਿੰਦੇ ਹੋਏ ਇਹ ਫਾਰਮ ਭਰਵਾ ਲੈਣ।
ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸ. ਸਰਤਾਜ ਸਿੰਘ ਚੀਮਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੇ ਕਾਰਡ ਕੱਟੇ ਜਾ ਸਕਦੇ ਹਨ।