You are currently viewing ਏਅਰ ਪੋਰਟ ਵਿਰਕ ਕਲਾਂ ਦੇ 18 ਕਿਲੋਮੀਟਰ ਦਾਇਰੇ ਅੰਦਰ ਮੁਰਦਾ ਪਸ਼ੂਆਂ ਨੂੰ ਸੁੱਟਣ ਤੇ ਪੂਰਨ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ

ਏਅਰ ਪੋਰਟ ਵਿਰਕ ਕਲਾਂ ਦੇ 18 ਕਿਲੋਮੀਟਰ ਦਾਇਰੇ ਅੰਦਰ ਮੁਰਦਾ ਪਸ਼ੂਆਂ ਨੂੰ ਸੁੱਟਣ ਤੇ ਪੂਰਨ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ

ਬਠਿੰਡਾ, 12 ਫਰਵਰੀ (ਲਖਵਿੰਦਰ ਸਿੰਘ ਗੰਗਾ)

 

ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਫ਼ੌਜ਼ਦਾਰੀ ਜਾਬਤਾ ਸੰਘਤਾ ਤਹਿਤ ਧਾਰਾ 144 ਦੀ ਵਰਤੋਂ ਕਰਦਿਆਂ ਜ਼ਿਲ੍ਹੇ ਅਧੀਨ ਪੈਂਦੇ ਸਿਵਲ ਏਅਰ ਪੋਰਟ ਵਿਰਕ ਕਲਾਂ ਦੇ 18 ਕਿਲੋਮੀਟਰ ਦੇ ਦਾਇਰੇ ਅੰਦਰ ਆਉਂਦੇ ਏਰੀਏ ਦੀ ਸੁਰੱਖਿਆ ਦੇ ਮੱਦੇਨਜ਼ਰ ਉਕਤ ਏਰੀਏ ਵਿੱਚ ਮੁਰਦਾ ਪਸ਼ੂਆਂ ਨੂੰ ਸੁੱਟਣ ਤੇ ਪੂਰਨ ਮਨਾਹੀ/ਪਾਬੰਦੀ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਹੁਕਮਾਂ ਵਿੱਚ ਕਿਹਾ ਹੈ ਕਿ ਮੁਰਦਾ ਪਸ਼ੂਆਂ ਨੂੰ ਕੇਵਲ ਜ਼ਮੀਨ ਵਿੱਚ ਦਬਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਾਬੰਦੀ 6 ਅਤੇ 7 ਮਾਰਚ 2023 ਨੂੰ ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਕਰਵਾਏ ਜਾ ਰਹੇ ਸੂਰੀਆ ਕਿਰਨ ਐਰੋਬੇਟਿਕ ਸ਼ੋਅ ਦੇ ਮੱਦੇਨਜ਼ਰ ਲਗਾਈ ਗਈ ਹੈ।
ਇਹ ਹੁਕਮ 20 ਫ਼ਰਵਰੀ 2023 ਤੋਂ ਲੈਕੇ 8 ਮਾਰਚ 2023 ਤੱਕ ਲਾਗੂ ਰਹਿਣਗੇ।