ਪਲੇਸਮੈਂਟ ਕੈਂਪ ਦਾ ਆਯੋਜਨ 8 ਫ਼ਰਵਰੀ ਨੂੰ : ਡਿਪਟੀ ਕਮਿਸ਼ਨਰ

          ਬਠਿੰਡਾ, 6 ਫ਼ਰਵਰੀ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ 8 ਫਰਵਰੀ 2023 ਨੂੰ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

            ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆ ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ  ਦੱਸਿਆ ਕਿ ਇਸ ਪਲੇਸਮੈਂਟ ਕੈਂਪ ਚ ਟੈਲੀਪਰਫਾਮੈਂਸ, ਈਕਲਾਰਕਸ, ਟਾਸਕਸ, ਕੰਪੀਟੈਂਟ ਸੈਅਨਰਜੀ ਵੱਲੋਂ ਕੱਸਟਮਰ ਸਰਵਿਸ ਐਸੋਸੀਏਟਸ ਦੀਆਂ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋਂ-ਘੱਟ ਯੋਗਤਾ ਬਾਰਵੀਂ ਜਾਂ ਇਸ ਤੋਂ ਉੱਪਰ ਦੀ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੈ।  ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 35 ਸਾਲ ਅਤੇ ਘੱਟੋ-ਘੱਟ ਤਨਖਾਹ ਇੰਡੀਅਨ ਕਾਲ ਸੈਂਟਰ ਲਈ 13500 ਰੁਪਏ ਪ੍ਰਤੀ ਮਹੀਨਾ ਅਤੇ ਜੇਕਰ ਪ੍ਰਾਰਥੀ ਦੀ ਅੰਗ੍ਰੇਜੀ ਦੀ ਸਕਿੱਲ ਵਧੀਆ ਹੋਵੇਗੀ ਤਾਂ ਇੰਟਰਨੈਂਸਨਲ ਕਾਲ ਸੈਂਟਰ ਲਈ ਉਸ ਨੂੰ 32000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾਵੇਗੀ।

            ਇਸ ਸਬੰਧੀ ਅੱਗੇ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਅਸਾਮੀਆਂ ਤੋ ਇਲਾਵਾ ਫਾਈਨੈਨਸ਼ਿਅਲ ਐਨਾਲਿਸਟ ਦੀਆਂ ਅਸਾਮੀਆਂ ਲਈ ਬੀ.ਕਾਮ ਜਾਂ ਐਮ.ਕਾਮ ਪ੍ਰਾਰਥੀਆਂ ਦੀ ਜ਼ਰੂਰਤ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 35 ਸਾਲ ਅਤੇ ਘੱਟੋ ਘੱਟ ਤਨਖਾਹ 12000/- ਤੋਂ 15000/- ਰੁਪਏ ਪ੍ਰਤੀ ਮਹੀਨਾਂ ਹੋਵੇਗੀ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ 8 ਫਰਵਰੀ 2023 ਨੂੰ ਸਵੇਰੇ 10:30 ਵਜੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ