You are currently viewing *ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

*ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

ਵਧਾਇਕ ਸ੍ਰ. ਜਗਰੂਪ ਸਿੰਘ ਗਿੱਲ ਤੇ ਡਿਪਟੀ ਕਮਿਸ਼ਨਰ ਸਾਹਿਬ ਸ਼ੌਕਤ ਅਹਿਮਦ ਪਰੇ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ

 

ਬਠਿੰਡਾ 29 ਦਸੰਬਰ (ਲਖਵਿੰਦਰ ਸਿੰਘ ਰਾਮਗੜ੍ਹੀਆ)

 

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਕਿਲਾ ਮੁਬਾਰਕ ਬਠਿੰਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਧਾਇਕ ਸ੍ਰ. ਜਗਰੂਪ ਸਿੰਘ ਗਿੱਲ ਤੇ ਡਿਪਟੀ ਕਮਿਸ਼ਨਰ ਸਾਹਿਬ ਸ਼ੌਕਤ ਅਹਿਮਦ ਪਰੇ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਗਈ ਕੈਂਪ ਦੌਰਾਨ ਸਿਵਲ ਹਸਪਤਾਲ ਅਤੇ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਠਿੰਡਾ ਦੀ ਬਲੱਡ ਬੈਂਕ ਟੀਮ ਵੱਲੋ 126 ਯੂਨਿਟਾਂ ਇਕੱਤਰ ਕੀਤੀਆਂ ਗਈਆ।
ਇਸ ਮੌਕੇ ਰੈੱਡ ਕਰਾਸ ਦੇ ਸੈਕਟਰੀ ਦਰਸ਼ਨ ਕੁਮਾਰ, ਨਰੇਸ਼ ਪਠਾਣੀਆਂ,ਦੁਆਰਾ ਖੂਨਦਾਨੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਗਿਆ। ਸੁਸਾਇਟੀ ਵੱਲੋਂ ਗੁਰਦੁਆਰਾ ਕਿਲਾ ਸਾਹਿਬ ਮਨੈਜਰ ਸ੍ਰ. ਸੁਮੇਰ ਸਿੰਘ, ਬੂਟਾ ਸਿੰਘ, ਥੈਲਾਸੀਮੀਆ ਦੀ ਟੀਮ ਜਤਿੰਦਰ ਸਿੰਘ, ਆਸਰਾ ਵੈਲਫੇਅਰ ਸੁਸਾਇਟੀ ਤੋਂ ਰਮੇਸ਼ ਮਹਿਤਾ, ਰਮਣੀਕ ਵਾਲੀਆਂ, ਦੀਪਕ ਢਾਬੇ ਤੋਂ ਸੋਨੀ, ਅਨੰਦ ਜੈਨ, ਗੁਰਦੀਪ ਸਿੰਘ, ਨਗਰ ਨਿਗਮ ਤੋਂ ਸੰਦੀਪ ਕਟਾਰੀਆ ਚੀਫ ਸੈਕਟਰੀ ਇਨਸਪੈਕਟਰ, ਮੁਨੀਸ਼ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।
ਇਸ ਕੈਂਪ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਸਰਪ੍ਰਸ਼ਤ ਤਰਲੋਚਨ ਸਿੰਘ ਸੇਠੀ, ਅਵਤਾਰ ਸਿੰਘ ਗੋਗਾ, ਗੁਰਮੀਤ ਸਿੰਘ ਗਾਲਾ, ਗੁਰਮੁੱਖ ਸਿੰਘ ਖਾਲਸਾ, ਦੀਪਕ ਚੰਦਨ, ਰਵੀ ਗੁਪਤਾ, ਕੇਵਲ ਸਮੀਰੀਆ, ਪ੍ਰੀਤਮ, ਸੰਜੀਵ ਕੁਮਾਰ, ਜਤਿੰਦਰ ਕੁਮਾਰ, ਸੁਰਿੰਦਰ ਸਿੰਘ , ਅਮਨ, ਡਾ. ਗੁਲਾਬ ਸਿੰਘ, ਜਸਵੀਰ ਸਿੰਘ, ਮਹਿੰਦਰ ਸਿੰਘ ਐਫ.ਸੀ.ਆਈ. ਰਾਕੇਸ ਨਰੂਲਾ, ਗੋਰਵ, ਯੋਗਾ ਟੀਚਰ ਵੰਦਨਾ ਅਰੋੜਾ, ਗੁਰਪ੍ਰੀਤ ਸਿੰਘ ਖਾਲਸਾ ਸੁਰਜੀਤ ਸਿੰਘ ਮੈਡੀਕਲ ਵਾਲੇ ਰਾਮ ਜੀ ਲਾਲ ਗੁਰਚਰਨ ਸਿੰਘ ਗੋਬਿੰਦ ਪੁਰਾ ਆਦਿ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ।