You are currently viewing ਵਾਈਸ ਚਾਂਸਲਰ ਵਲੋਂ ਕਪਾਹ ਦੀ ਕਾਸ਼ਤ ਲਈ ਖੇਤੀ ਮਾਹਿਰਾਂ ਨਾਲ ਅੰਤਰਰਾਜੀ ਮੀਟਿੰਗ ਆਯੋਜਿਤ

ਵਾਈਸ ਚਾਂਸਲਰ ਵਲੋਂ ਕਪਾਹ ਦੀ ਕਾਸ਼ਤ ਲਈ ਖੇਤੀ ਮਾਹਿਰਾਂ ਨਾਲ ਅੰਤਰਰਾਜੀ ਮੀਟਿੰਗ ਆਯੋਜਿਤ

ਬਠਿੰਡਾ, 23 ਦਸੰਬਰ (ਲਖਵਿੰਦਰ ਸਿੰਘ ਗੰਗਾ)

 

 ਪੰਜਾਬ ਐਗਰੀਕਲਚਰਲਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰਸਿੰਘ ਗੋਸਲ ਨੇ ਅੱਜ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਕਪਾਹ ਦੀ ਕਾਸ਼ਤ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇਖੇਤੀ ਮਾਹਿਰਾਂ ਨਾਲ ਅੰਤਰਰਾਜੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਦੇਸ਼ਕ (ਖੋਜ) ਡਾ. ਅਜਮੇਰ ਸਿੰਘ ਢੱਟ, ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ) ਡਾ. ਗੁਰਮੀਤ ਸਿੰਘਬੁੱਟਰ ਤੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਆਦਿ ਹਾਜ਼ਰ ਰਹੇ।

        ਇਸ ਮੌਕੇ ਉਨ੍ਹਾਂ ਵਿਚਾਰ-ਵਟਾਂਦਰਾ ਕਰਦਿਆਂ ਵਿਗਿਆਨੀਆਂ ਨੂੰ ਖੇਤੀ ਸਮੱਸਿਆਵਾਂ ਜਿਵੇਂ ਕਿ ਜ਼ਮੀਨ ਦੀਵਿਗੜਦੀ ਸਿਹਤ, ਸਿੰਚਾਈਯੋਗ ਪਾਣੀ ਦੀ ਕਮੀ ਤੇ ਖੇਤੀਵਿਭਿੰਨਤਾ ਨੂੰ ਧਿਆਨ ਵਿੱਚ ਰੱਖਦਿਆਂ ਖਿੱਤੇ ਨਾਲ ਸਬੰਧਿਤਫਲਾਂ, ਸਬਜ਼ੀਆਂ, ਕਪਾਹ ਤੇ ਹੋਰ ਫਸਲਾਂ ਨੂੰ ਕੀੜੇਮਕੌੜੇ ਤੇਬੀਮਾਰੀਆਂ ਤੋਂ ਬਚਾਉਣ ਲਈ ਸੂਖਮ ਜੀਵ ਪ੍ਰਣਾਲੀ ਆਧਾਰਿਤਖੋਜ ਕਾਰਜ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ


ਇਸ ਤੋਂ ਇਲਾਵਾ ਉਨ੍ਹਾਂ ਨੇ ਫਸਲਾਂ ਲਈ ਮੌਸਮੀ ਤਬਦੀਲੀਦੇ ਅਨੁਕੂਲ ਖੁਰਾਕ ਪ੍ਰਬੰਧ, ਜ਼ਮੀਨ ਦੀ ਸਿਹਤ ਅਤੇ ਪਾਣੀਦੀਆਂ ਲੋੜਾਂ ਦੀ ਪੂਰਤੀ ਦੇ ਮੱਦੇ ਨਜ਼ਰ ਜੈਵਿਕ ਸ੍ਰੋਤਾਂਉੱਲੀਆਂਅਤੇ ਹੋਰ ਸੂਖਮ ਜੀਵਾਂ ਤੋਂ ਲਾਹਾ ਲੈਣ ਲਈ ਜੈਵਤਕਨੀਕਾਂਵਿਕਸਤ ਕਰਨ ਹਿੱਤ ਬਹੁਵਿਭਾਗੀ ਸਹਿਯੋਗ ਵਧਾਉਣ ਉਪਰਜ਼ੋਰ ਦਿੱਤਾਇਸੇ ਦੌਰਾਨ ਇਸ ਕੇਂਦਰ ਵਿਖੇ ਚੱਲ ਰਹੇਬੀ.ਐਸ.ਸੀ. (ਐਗਰੀਕਲਚਰ) ਦੇ ਛੇ ਸਾਲਾ ਕੋਰਸ ਦਾਮੁਲੰਕਣ ਕੀਤਾਇਸ ਮੌਕੇ ਡਾ. ਅਜਮੇਰ ਸਿੰਘ ਢੱਟ ਤੇ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਗਿਆਨੀਆਂ ਦੇ ਖੋਜ ਤਜ਼ਰਬਿਆਂਦਾ ਮੁਆਇਨਾ ਕੀਤਾ

     ਇਸ ਮੌਕੇ ਖੇਤੀ ਮਾਹਿਰਾਂ ਸਮੇਤ ਉੱਚ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।