ਵਸੂਲੀ ਨਾ ਕਰਨ ਦੀ ਸੂਰਤ ਚ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ
ਬਠਿੰਡਾ, 20 ਸਤੰਬਰ (ਗੁਰਜਿੰਦਰ ਸਿੰਘ)
ਕਮਿਸ਼ਨਰ ਨਗਰ ਨਿਗਮ ਮੈਡਮ ਪਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੋਰ-ਟੂ-ਡੋਰ ਘਰੇਲੂ ਤੇ ਵਪਾਰਕ ਕੂੜਾ ਕਰਕਟ ਇਕੱਤਰ ਕਰਨ ਦੇ ਰੇਟ ਨਿਰਧਾਰਤ ਕੀਤੇ ਗਏ ਹਨ। ਜਿਸ ਦਾ ਕੰਮ ਸਾਫ਼ਟ ਸਲਿਊਸ਼ਨ ਬਠਿੰਡਾ ਨੂੰ ਠੇਕੇ ਤੇ ਦਿੱਤਾ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਨੇ ਅੱਗੇ ਹੋਰ ਦੱਸਿਆ ਕਿ 180 ਵਰਗ ਗਜ ਤੱਕ ਦੇ ਰਿਹਾਇਸ਼ੀ ਮਕਾਨਾਂ ਤੋਂ 30 ਰੁਪਏ ਪ੍ਰਤੀ ਮਹੀਨਾ ਤੇ 180 ਵਰਗ ਗਜ ਤੋਂ ਵੱਧ ਰਿਹਾਇਸ਼ੀ ਮਕਾਨਾਂ ਤੋਂ 50 ਰੁਪਏ ਪ੍ਰਤੀ ਮਹੀਨਾ ਵਸੂਲ ਕੀਤੇ ਜਾਣਗੇ।
ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਵਪਾਰਕ ਅਦਾਰਿਆ ਤੋਂ ਡੋਰ-ਟੂ-ਡੋਰ ਵਸੂਲ ਕੀਤੇ ਜਾਣ ਵਾਲੇ ਕੂੜੇ ਕਰਕਟ ਦੀ ਵਸੂਲੀ ਨਗਰ ਨਿਗਮ ਦੁਆਰਾ ਕੀਤੀ ਜਾਵੇਗੀ, ਜਿਸ ਲਈ ਨਿਰਧਾਰਿਤ ਕੀਤੇ ਗਏ ਰੇਟਾਂ ਦੀ ਵੈਬਸਾਈਟ www.mcbathinda.com ਤੇ ਵੇਖੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਖਪਤਕਾਰ ਪੈਸੇ ਭਰਨ ਤੋਂ ਬਾਅਦ ਪੋਸ ਮਸ਼ੀਨ ਰਾਹੀਂ ਜਾਰੀ ਕੀਤੀ ਰਸੀਦ ਪ੍ਰਾਪਤ ਕਰਨਾ ਲਾਜ਼ਮੀ ਬਣਾਉਣ, ਬਿਨ੍ਹਾਂ ਰਸੀਦ ਅਦਾ ਕੀਤੀ ਰਕਮ ਵਸੂਲ ਨਹੀਂ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਭੁਗਤਾਨ ਨਿਗਮ ਦੀ ਵੈਬਸਾਈਟ www.mcbathinda.com ਤੇ ਆਨਲਾਇਨ ਅਤੇ ਨਿਗਮ ਦੇ ਕਮਰਾ ਨੰਬਰ 113 ਵਿੱਚ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਨਿਗਮ ਵੱਲੋਂ ਨਿਰਧਾਰਿਤ ਕੀਤੇ ਯੂਜ਼ਰ ਚਾਰਜਿਜ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪੋ-ਆਪਣੇ ਘਰਾਂ/ਵਪਾਰਕ ਅਦਾਰਿਆਂ ਦੇ ਕੂੜੇ ਕਰਕਟ ਦਾ ਭੁਗਤਾਨ ਕਰਕੇ ਇਕ ਚੰਗੇ ਤੇ ਜਿੰਮੇਵਾਰ ਨਾਗਰਿਕ ਬਨਣ ਤੇ ਬਠਿੰਡਾ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਆਪਣਾ ਪੂਰਨ ਸਹਿਯੋਗ ਦੇਣ।