ਬਠਿੰਡਾ, 15 ਸਤੰਬਰ (ਗੁਰਜਿੰਦਰ ਸਿੰਘ )
ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਅੱਜ ਰਜਿਸਟਰੀ ਕਲਰਕ ਗੁਰਪ੍ਰਕਾਸ਼ ਸਿੰਘ ਅਤੇ ਮੰਗਤ ਸਿੰਘ ਚੌਂਕੀਦਾਰ ਨੂੰ 2,000/-ਰੂਪੈ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਦਫਤਰ ਰਜਿਸਟਰੀ ਕਲਰਕ ਤਹਿਸੀਲ ਦਫਤਰ ਯੂਨੀਰ ਵਿਖੇ ਗ੍ਰਿਫਤਾਰ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਖੋਜ ਬਠਿੰਡਾ ਹਰਪਾਲ ਸਿੰਘ ਪੀ.ਪੀ.ਐਸ. ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਬਹਾਦਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਬੁਰਜ ਭਲਾਈਕੇ (ਆਪਣੀ) ਤਹਿਸੀਲ ਸਰਦੂਲਗੜ ਜਿਲ੍ਹਾ ਮਾਨਸਾ ਨੇ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ ਕਿਸੇ ਨੂੰ ਇੱਕ ਲੱਖ ਰੁਪਏ ਦੇਣ ਸਬੰਧੀ ਕੇਸ ਵਿੱਚ ਆਪਣੀ ਗਵਾਹੀ ਪਾਈ ਸੀ, ਪੈਸੇ ਲੈਣ ਵਾਲੀ ਧਿਰ ਦੇ ਮੁਕਰਨ ਕਰਕੇ ਦੂਸਰੀ ਧਿਰ ਵੱਲੋ ਉਸਦੇ ਖਿਲਾਫ ਕੇਸ ਪਾ ਦਿੱਤਾ ਸੀ ਜਿਸ ਵਿੱਚ ਮਾਨਯੋਗ ਅਦਾਲਤ ਵੱਲੋਂ ਉਸਨੂੰ ਪੈਸੇ ਭਰਨ ਜਾਂ ਉਸਦੀ ਜ਼ਮੀਨ ਦੀ ਕੁਰਕੀ ਦੇ ਹੁਕਮ ਦੇ ਦਿੱਤਾ ਗਿਆ ਸੀ।
ਸ੍ਰੀ ਹਰਪਾਲ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਦੱਸਿਆ ਕਿ ਨਾਇਕ ਤਹਿਸੀਲਦਾਰ ਸਮੇਤ ਹੋਰਨਾ ਦੇ ਉਸਦੇ ਪਿੰਡ ਆਕਰ ਉਸਨੂੰ ਪੈਸੇ ਭਰਨ ਸਬੰਧੀ ਪੰਜ ਦਿਨ ਦਾ ਸਮਾਂ ਦੇ ਦਿੱਤਾ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਮਿਤੀ 8-8-2022 ਨੂੰ ਜਦੋਂ ਨਾਇਬ ਤਹਿਸੀਲਦਾਰ ਦੇ ਦਫਤਰ ਜਾ ਕੇ ਮਿਲੇ ਤਾਂ ਉਸ ਵੱਲੋਂ ਵੀ ਸ਼ਿਕਾਇਤਕਰਤਾ ਬਹਾਦਰ ਸਿੰਘ ਪਾਸੋਂ 25000 ਰੁਪੇ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ ਤੇ ਬਹਾਦਰ ਸਿੰਘ ਵੱਲੋਂ ਇਨੀ ਰਕਮ ਦੇਣ ਤੋਂ ਅਸਮਰੱਥਾ ਜਾਹਿਰ ਕੀਤੀ ਜਿਸ ਕਰਕੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਜੇਕਰ ਤੂੰ ਇਸ ਕੰਮ ਬਦਲੇ ਘੱਟੋ ਘੱਟ 15000 ਰੂਪੈ ਨਹੀਂ ਦਿੰਦਾ ਤਾਂ,ਮੈਂ ਤੇਰੀ ਜ਼ਮੀਨ ਦਾ ਕਬਜਾ ਸਬੰਧਤ ਧਿਰਾਂ ਨੂੰ ਦਵਾਂ ਦੇਵਾਂਗਾ। ਜਿਸ ਤੇ ਸ਼ਿਕਾਇਤਕਰਤਾ ਨੇ ਇਸ ਪ੍ਰੇਸ਼ਾਨੀ ਦੇ ਡਰ ਦੇ ਮਾਰੇ ਨੇ ਮੈਂ ਨਾਇਬ ਤਹਿਸੀਲਦਾਰ (ਜਿਸ ਦਾ ਉਹ ਨਾਮ ਨਹੀਂ ਜਾਣਦਾ) ਦੀ ਮੰਗ ਅਨੁਸਾਰ ਉਸ ਨੂੰ 15 ਹਜਾਰ ਰੂਪੈ ਦੇ ਦਿੱਤੇ।“ ਜਿਸ ਤੋਂ ਬਾਅਦ ਲਾਇਬ ਤਹਿਸੀਲਦਾਰ ਨੇ ਮਿਤੀ 22-8-2022 ਨੂੰ ਮਾਨਯੋਗ ਅਦਾਲਤ ਵਿੱਚ ਸ਼ਿਕਾਇਤਕਰਤਾ ਬਹਾਦਰ ਸਿੰਘ ਦੀ ਜਮੀਨ ਦੀ ਬੋਲੀ ਰਾਹੀਂ ਵਿਕਰੀ ਕਰਵਾਏ ਜਾਣ ਸਬੰਧੀ ਫਰਜ਼ੀ ਰਿਪੋਰਟ ਪੇਸ਼ ਕਰ ਦਿੱਤੀ।ਉਸੇ ਪੇਸ਼ੀ ਵਲੋਂ ਦਿਨ ਹੀ ਸ਼ਿਕਾਇਤਕਰਤਾ ਬਹਾਦਰ ਸਿੰਘ ਵੱਲੋਂ ਬਣਦੀ ਦੀ ਰਕਮ ਸਬੰਧਤ ਧਿਰ ਨੂੰ ਦੇ ਦਿੱਤੀ ਗਈ ਅਤੇ ਮਾਨਯੋਗ ਅਦਾਲਤ ਵੱਲੋਂ ਦੋਨਾਂ ਧਿਰਾਂ ਦੇ ਰਾਜੀਨਾਮੇ ਦਾ ਹਵਾਲਾ ਦਿੰਦੇ ਹੋਏ ਪ੍ਰਾਪਰਟੀ ਰਲੀਜ ਕਰਨ ਦਾ ਹੁਕਮ ਪਾਸ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਸ਼ਿਕਾਇਤਕਰਤਾ ਬਹਾਦਰ ਸਿੰਘ ਮਾਨਯੋਗ ਅਦਾਲਤ ਦੇ ਹੁਕਮ ਦੀ ਕਾਪੀ ਪ੍ਰਾਪਤ ਕਰਕੇ ਆਪਣੀ ਪ੍ਰਾਪਰਟੀ ਰਲੀਜ ਕਰਵਾਉਣ ਲਈ ਨਾਇਬ ਤਹਿਸੀਲਦਾਰ ਝੁਨੀਰ ਦੇ ਦਫਤਰ ਮਿਤੀ 6-9-2022 ਨੂੰ ਦਰਖਾਸਤ ਦੇਣ ਲਈ ਗਿਆ ਤਾਂ ਗੁਰਪ੍ਰਕਾਸ ਸਿੰਘ ਰਜਿਸਟਰੀ ਕਲਰਕ ਝੁਨੀਰ ਨੇ ਉਸਨੂੰ ਕਿਹਾ ਕਿ ਇਸ ਕੰਮ ਬਦਲੇ 5000/-ਰੂਪ ਲੱਗਣਗੇ। ਜਿਸ ਤੇ ਬਹਾਦਰ ਸਿੰਘ ਇਹ ਰਕਮ ਦੇਣ ਤੋਂ ਅਸਮਰੱਥਾ ਜਾਹਿਰ ਕੀਤੀ ਅਤੇ ਕਿਹਾ ਕਿ ਉਸਨੂੰ ਪਹਿਲਾਂ ਹੀ ਨਜਾਇਜ 5-6 ਲੱਖ ਰੂਪੈ ਦੀ ਰਕਮ ਭਰਨੀ ਪੈ ਗਈ ਅਤੇ ਉਸ ਕੋਲ ਹੁਣ ਹੋਰ ਪੈਸੇ ਨਹੀਂ ਹਨ। ਜਿਸ ਤੋਂ ਗੁਰਪ੍ਰਕਾਸ਼ ਸਿੰਘ ਰਜਿਸਟਰੀ ਕਲਰਕ ਨੇ ਸ਼ਿਕਾਇਤਕਰਤਾ ਬਹਾਦਰ ਸਿੰਘ ਕਿਹਾ ਕਿ ਐਵੇਂ ਖੰਜਰ ਖਵਾਰ ਹੁੰਦਾ ਫਿਰੇਂਗਾ ਚੱਲ 2 ਹਜ਼ਾਰ ਰੂਪੈ ਦੇ ਜਾਂਦੀਂ ਅਤੇ ਇਹ ਵੀ ਕਿਹਾ ਕਿ ਜੇਕਰ ਮੈਂ ਨਾ ਹੋਇਆ ਤਾਂ ਮੇਰੇ ਚੌਕੀਦਾਰ ਮੰਗਤ ਸਿੰਘ ਹੋਵੇਗਾ ਇਸ ਨੂੰ ਵੜਾ ਦੇ ।
ਸ੍ਰੀ ਹਰਪਾਲ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਦੱਸਿਆ ਕਿ ਅੱਜ ਗੁਰਦੇਵ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਟੀਮ ਸਰਕਾਰੀ ਗਵਾਹ ਸ੍ਰੀ ਮੋਨੂੰ ਗਰਗ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ, ਪੰਜਾਬ, ਮਾਨਸਾ ਅਤੇ ਸ੍ਰੀ ਪ੍ਰਦੀਪ ਕੁਮਾਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਪੰਜਾਬ, ਮਾਨਸਾ ਦੀ ਹਾਜਰੀ ਵਿੱਚ ਅੱਜ 2,000/-ਰੂਪ ਰਿਸ਼ਵਤ ਲੈਂਦੇ ਰਜਿਸਟਰੀ ਕਲਰਕ ਗੁਰਪ੍ਰਕਾਸ਼ ਸਿੰਘ ਅਤੇ ਮੰਗਤ ਸਿੰਘ ਚੌਂਕੀਦਾਰ ਸਬ ਤਹਿਸੀਲ ਪੁਨੀਰ ਜਿਲ੍ਹਾ ਮਾਨਸਾ ਵਿਖੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
ਜਿਸ ਘਰ ਮੁਕੰਦਮਾ ਨੰਬਰ 11 ਮਿਤੀ 15.09.2022 ਅਧ 7 ਪੀ.ਸੀ.ਐਕਟ 1988 ਐਜ ਅਮੋਡ ਬਾਏ
ਪੀ.ਸੀ. (ਅਮੈਂਡਮੈਂਟ) ਐਕਟ 2016 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਰੁੱਧ ਰਜਿਸਟਰੀ ਕਲਰਕ ਗੁਰਪ੍ਰਕਾਸ਼ ਸਿੰਘ
ਅਤੇ ਮੰਗਤ ਸਿੰਘ ਚੌਂਕੀਦਾਰ ਦਰਜ ਰਜਿਸਟਰ ਕੀਤਾ ਗਿਆ ਅਤੇ ਤਫਤੀਸ਼ ਜਾਰੀ ਹੈ।