1500 ਰੁਪਏ ਮਹੀਨਾ ਦਿੱਤਾ ਜਾਵੇਗਾ ਵਜੀਫ਼ਾ
ਬਠਿੰਡਾ,10 ਸਤੰਬਰ (ਲਖਵਿੰਦਰ ਸਿੰਘ)
ਨੈਸ਼ਨਲ ਸਡਿਊਲਡ ਕਾਸਟ ਫਾਈਨਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਨਵੀਂ ਦਿੱਲੀ ਵੱਲੋਂ ਨਿਟਕੋਨ ਚੰਡੀਗੜ੍ਹ ਦੀ ਮੱਦਦ ਨਾਲ ਜ਼ਿਲ੍ਹੇ ਦੇ ਐਸ.ਸੀ. ਪਰਿਵਾਰਾਂ ਨਾਲ ਸਬੰਧਤ ਬੇਰੁਜ਼ਗਾਰ ਮੁੰਡੇ ਅਤੇ ਕੁੜੀਆਂ ਨੂੰ ਡਿਵੈਲਪਮੈਂਟ ਕਰਨ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ 120 ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦਾ ਸਮਾਂ ਹਰ ਰੋਜ਼ 2-3 ਘੰਟੇ ਦਾ ਹੋਵੇਗਾ ਅਤੇ ਇਹ ਪ੍ਰੋਗਰਾਮ 25 ਸਤੰਬਰ 2022 ਤੋਂ ਸ਼ੁਰੂ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਟਕੋਨ ਦੇ ਡੀ.ਜੀ.ਐਮ ਸ੍ਰੀ ਵਿਜੈ ਅਰੋੜਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਮੁਫ਼ਤ ਕਰਵਾਇਆ ਜਾਣਾ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਉਮਰ 18 ਤੋਂ 45 ਸਾਲ, ਵਿਦਿਅਕ ਯੋਗਤਾ ਬਾਰਵੀਂ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਇਹ ਪ੍ਰੋਗਰਾਮ ਡਾਟਾ ਐਂਟਰੀ ਟ੍ਰੇਡ ਵਿੱਚ ਕੰਪਿਊਟਰ ਨਾਲ ਸਬੰਧਤ ਹੋਵੇਗਾ। ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਤਕਨੀਕੀ ਗਿਆਨ ਮਾਹਿਰਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ ਅਤੇ ਇਹ ਸਾਢੇ ਤਿੰਨ ਮਹੀਨੇ ਦਾ ਹੋਵੇਗਾ, ਇਸ ਦੌਰਾਨ ਸਿਖਿਆਰਥੀਆਂ ਨੂੰ 1500 ਰੁਪਏ ਮਹੀਨਾ ਵਜੀਫ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਸ਼ਾਮਲ ਹੈ ਅਤੇ ਟ੍ਰੇਨਿੰਗ ਉਪਰੰਤ ਮਾਨਤਾ ਪ੍ਰਾਪਤ ਸਰਟੀਫ਼ਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਸਿਖਿਆਰਥੀਆਂ ਨੂੰ ਨੌਕਰੀ ਲੈਣ ਵਿੱਚ ਮੱਦਦ ਕਰੇਗਾ।