ਮੁੰਡਿਆਂ ਦੀ ਟੀਮ ਨੇ 12, ਕੁੜੀਆਂ ਦੀ ਟੀਮ ਨੇ 13 ਮੈਡਲ ਜਿੱਤੇ
ਜਲੰਧਰ 8 ਸਤੰਬਰ (ਲਖਵਿੰਦਰ ਰਾਮਗੜ੍ਹੀਆ)
ਬਲਾਕ ਈਸਟ ਚਾਰ ਜਲੰਧਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਫੁੱਟਬਾਲ ਸਟੇਡੀਅਮ ਮਿੱਠਾਪੁਰ ਵਿੱਚ ਹੋਈਆਂ। ਓਲੰਪੀਅਨ ਮਨਦੀਪ ਸਿੰਘ ਪ੍ਰਾਇਮਰੀ ਸਕੂਲ ਮਿੱਠਾਪੁਰ ਦੇ ਮੁੰਡਿਆਂ ਦੀ ਟੀਮ ਨੇ ਸੱਤ ਗੋਲਡ ਪੰਜ ਸਿਲਵਰ ਮੈਡਲ ਜਿੱਤੇ ਅਤੇ ਕੁੜੀਆਂ ਦੀ ਟੀਮ ਨੇ ਸੱਤ ਗੋਲਡ ਅਤੇ ਛੇ ਸਿਲਵਰ ਮੈਡਲ ਜਿੱਤੇ। ਇਸ ਮੌਕੇ ਬਲਾਕ ਅਧੀਨ ਪੈਂਦੇ ਸੱਤ ਸੈਂਟਰਾਂ ਦੇ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਜ ਕੁਮਾਰ ਨੇ ਵੀ ਸ਼ਿਰਕਤ ਕੀਤੀ ਉਹਨਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ। ਇਸ ਦੌਰਾਨ ਹਰਸ਼ਰਨ ਕੌਰ ਪ੍ਰਬੰਧਕੀ ਸੈਂਟਰ ਹੈੱਡ ਟੀਚਰ ਅਤੇ ਸਬੰਧਤ ਸੈਂਟਰ ਹੈੱਡ ਟੀਚਰ ਅਤੇ ਸਕੂਲ ਅਧਿਆਪਕਾਂ ਵੱਲੋਂ ਖੇਡਾਂ ਨੂੰ ਨੇਪਰੇ ਚੜ੍ਹਾਉਣ ਲਈ ਵਿਸੇਸ਼ ਤੌਰ ਤੇ ਸੁਚੱਜਾ ਪ੍ਰਬੰਧ ਕੀਤਾ।