ਬਠਿੰਡਾ, 21 ਅਗਸਤ (ਲਖਵਿੰਦਰ ਸਿੰਘ ਗੰਗਾ)
ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਰਾਮਪੁਰਾ ਫੂਲ ਵਿਖੇ ਪਹਿਲੀਆਂ ਤਿੰਨ ਆਨਲਾਈਨ ਕੌਂਸਲਿੰਗ ਦਾ ਦਾਖ਼ਲਾ ਸਮਾਪਤ ਹੋ ਚੁੱਕਾ ਹੈ, ਅਤੇ ਚੌਥੀ ਆਫਲਾਈਨ ਕੌਂਸਲਿੰਗ ਦਾ ਦਾਖ਼ਲਾ 22 ਅਗਸਤ 2022 ਤੋਂ ਸ਼ੁਰੂ ਹੋ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਸੰਸਥਾ ਵਿਖੇ 22 ਅਗਸਤ ਨੂੰ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਦਾ ਦਾਖ਼ਲਾ ਹੋਵੇਗਾ। 23 ਅਗਸਤ ਨੂੰ 70 ਫ਼ੀਸਦੀ ਤੋਂ ਉੱਪਰ ਵਾਲੇ, 24 ਅਗਸਤ ਨੂੰ 60 ਫ਼ੀਸਦੀ ਤੋਂ ਉੱਪਰ ਵਾਲੇ, 25 ਅਗਸਤ ਨੂੰ 50 ਫ਼ੀਸਦੀ ਤੋਂ ਉੱਪਰ ਵਾਲੇ ਅਤੇ 26 ਅਗਸਤ ਤੋਂ 31 ਅਗਸਤ ਤੱਕ ਬਾਕੀ ਰਹਿੰਦੇ ਸਾਰੇ ਸਿਖਿਆਰਥੀਆਂ ਦੀ ਦਾਖ਼ਲਾ ਪ੍ਰਕਿਰਿਆ ਹੋਵੇਗੀ।
ਉਨ੍ਹਾਂ ਦੱਸਿਆ ਕਿ ਦਾਖ਼ਲੇ ਦੀ ਰਜਿਸਟਰੇਸ਼ਨ ਵੀ ਨਾਲ- ਨਾਲ 31 ਅਗਸਤ ਤੱਕ ਜਾਰੀ ਰਹੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਟੀ.ਆਈ. ਵਿਖੇ ਸੀਵਿੰਗ ਟੈਕਨਾਲੋਜੀ (ਕਟਾਈ ਸਿਲਾਈ) ਅਤੇ S.O.T (ਕਢਾਈ) ਟਰੇਡਾਂ ਵਿੱਚ ਦਾਖ਼ਲਾ ਕੀਤਾ ਜਾ ਰਿਹਾ ਹੈ। ਇਹ ਸਭ ਟਰੇਡਾਂ ਐਨ.ਸੀ.ਵੀ.ਟੀ. ਨਵੀਂ ਦਿੱਲੀ, ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ।