You are currently viewing ਹੁਕਮ ਰਹਿਣਗੇ 19 ਸਤੰਬਰ 2022 ਤੱਕ ਲਾਗੂ

ਹੁਕਮ ਰਹਿਣਗੇ 19 ਸਤੰਬਰ 2022 ਤੱਕ ਲਾਗੂ

ਬਠਿੰਡਾ, 21 ਜੁਲਾਈ () : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਕਮ ਸੀ.ਈ.ਓ. ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਰੁਪਿੰਦਰ ਪਾਲ ਸਿੰਘ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਪੀ.ਪੀ. ਇੰਡਸਟਰੀ ਦੇ ਸਹਿਯੋਗ ਨਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੋਜ਼ਗਾਰ ਮੇਲੇ ਵਿੱਚ ਡਿਪਲੋਮਾ/ਡਿਗਰੀ ਪਾਸ ਇਲੈਕਟ੍ਰੀਕਲ, ਮਕੈਨੀਕਲ ਇੰਜੀਨੀਅਰ ਅਤੇ ਆਈ.ਟੀ.ਆਈ. ਪਲੰਬਰ, ਇਲੈਕਟ੍ਰੀਕਲ, ਮਸ਼ੀਨਿਸ਼ਟ, ਫਿਟਰ, ਵੈਲਡਰ ਪਾਸ ਵਿਦਿਆਰਥੀ ਜਿਹਨਾਂ ਦੀ ਉਮਰ 18 ਤੋਂ 30 ਸਾਲ ਵਿਚਕਾਰ ਹੋਵੇ ਭਾਗ ਲੈ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਪ੍ਰਾਰਥੀ 22 ਜੁਲਾਈ 2022 ਦਿਨ ਸ਼ੁੱਕਰਵਾਰ ਨੂੰ ਪੀ.ਪੀ. ਇੰਡਸਟਰੀ, ਏ-16, ਨਿਉ ਫੋਕਲ ਪੁਆਇੰਟ, ਡੱਬਵਾਲੀ ਰੋਡ, ਬਠਿੰਡਾ ਵਿਖੇ ਸਵੇਰੇ 09.30 ਵਜੇ ਆਪਣਾ ਬਾਇਓਡਾਟਾ ਅਤੇ ਦਸਤਾਵੇਜ਼ ਲੈ ਕੇ ਇੰਟਰਵਿਊ ਲਈ ਪਹੁੰਚ ਸਕਦੇ ਹਨ। ਇਸ ਰੋਜ਼ਗਾਰ ਮੇਲੇ ਵਿੱਚ ਸਿਲੈਕਟ ਹੋਏ ਪ੍ਰਾਰਥੀਆਂ ਨੂੰ ਯੋਗਤਾ ਅਤੇ ਹੁਨਰ ਅਨੁਸਾਰ ਤਨਖਾਹ 10,000/- ਤੋਂ 25000/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।