You are currently viewing ਇੰਡਸਟ੍ਰੀਅਲ ਗਰੋਥ ਸੈਂਟਰ ਦੇ ਟੈਂਕਰ ਪਾਰਕਿੰਗ ਏਰੀਏ ਚ ਕਰਵਾਈ ਮੌਕ ਡਰਿੱਲ

ਇੰਡਸਟ੍ਰੀਅਲ ਗਰੋਥ ਸੈਂਟਰ ਦੇ ਟੈਂਕਰ ਪਾਰਕਿੰਗ ਏਰੀਏ ਚ ਕਰਵਾਈ ਮੌਕ ਡਰਿੱਲ

ਬਠਿੰਡਾ, 12 ਮਈ (ਲਖਵਿੰਦਰ ਸਿੰਘ ਗੰਗਾ)

ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ਹੇਠ ਬੀ.ਪੀ.ਸੀ.ਐਲ (ਐਲ.ਪੀ.ਜੀ ਬੋਟਲਿੰਗ) ਇੰਡਸਟ੍ਰੀਅਲ ਗਰੋਥ ਸੈਂਟਰ ਦੇ ਟੈਂਕਰ ਪਾਰਕਿੰਗ ਏਰੀਏ ਵਿੱਚ ਅਚਨਚੇਤ ਆਫ ਸਾਈਟ ਐਮਰਜੈਂਸੀ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

ਇਸ ਦੌਰਾਨ ਮੌਕ ਡਰਿੱਲ ਵਿੱਚ ਐਲ.ਪੀ.ਜੀ ਟੈਂਕਰ ਵਿੱਚ ਲੀਕੇਜ਼ ਹੋਣ ਕਾਰਨ ਨੇੜਲੇ ਟੈਂਕਰਾਂ ਨੂੰ ਅੱਗ ਲੱਗਣ ਦਾ ਸਨੈਰਿਉ ਕੀਤਾ ਗਿਆ। ਬੀ.ਪੀ.ਸੀ.ਐਲ ਮੈਨੇਜਮੈਂਟ ਸਥਿਤੀ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸਹਾਇਤਾ ਲਈ ਕੰਟਰੋਲ ਰੂਮ ਵਿੱਚ ਫੋਨ ਕੀਤਾ। ਕੰਟਰੌਲ ਰੂਮ ਵਲੋਂ ਡਿਸਟਿਕ ਕਰਾਈਸਿਸ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਰਿਪੋਰਟ ਕਰਨ ਲਈ ਕਿਹਾ ਗਿਆ। ਜਿਸ ਉਪਰੰਤ ਸਾਰੇ ਵਿਭਾਗਾਂ ਵਲੋਂ ਸਹੀ ਸਮੇਂ ਤੇ ਰਿਪੋਰਟ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਐਮਰਜੈਂਸੀ ਕੰਟਰੋਲਰ ਦੀ ਬਾਖੂਬੀ ਡਿਊਟੀ ਨਿਭਾਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਫਾਇਰ, ਪੁਲੀਸ ਵਿਭਾਗ, ਐਨ.ਡੀ.ਆਰ.ਐਫ, ਸਿਵਲ ਡਿਫੈਂਸ, ਡਿਸਟਿਕ ਕਰਾਈਸਿਸ ਗਰੁੱਪ ਦੇ ਹੋਰ ਮੈਂਬਰ ਤੇ ਐਚ.ਪੀ.ਸੀ.ਐਲ ਮੈਨੇਜਮੈਂਟ ਨੇ ਮਿਲ ਕੇ ਅੱਧੇ ਘੰਟੇ ਵਿੱਚ ਅੱਗ ਤੇ ਕਾਬੂ ਪਾ ਲਿਆ। ਐਨ.ਡੀ.ਆਰ.ਐਫ ਟੀਮ ਵਲੋਂ ਖਤਰਨਾਕ ਏਰੀਏ ਵਿਚੋਂ 5 ਲੋਕਾਂ ਨੂੰ ਸੇਫਟੀ ਨਾਲ ਬਾਹਰ ਕੱਢ ਕੇ ਲਿਆਂਦਾ ਗਿਆ ।
ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਸ਼੍ਰੀ ਵਿਸ਼ਾਲ ਸਿੰਗਲਾ ਨੇ ਹੋਰ ਦੱਸਿਆ ਕਿ ਸਿਵਲ ਹਸਪਤਾਲ, ਐਨ.ਐਫ.ਐਲ. ਬਠਿੰਡਾ ਅਤੇ ਆਈ.ਵੀ.ਵਾਈ ਹਸਪਤਾਲ ਤੋਂ ਆਏ ਪੈਰ੍ਹਾ ਮੈਡੀਕਲ ਸਟਾਫ ਨੇ ਜਖ਼ਮੀਆਂ ਨੂੰ ਮੁਢਲੀ ਸਹਾਇਤਾ ਵੀ ਦਿੱਤੀ ਅਤੇ ਬਾਅਦ ਵਿੱਚ ਸਾਰੀਆਂ ਟੀਮਾਂ ਦੇ ਮੁੱਖੀਆਂ ਵਲੋਂ ਆਪਣੇ ਵਲੋਂ ਕੀਤੇ ਕੰਮ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ।