ਬਠਿੰਡਾ, 17 ਅਪ੍ਰੈਲ (ਲਖਵਿੰਦਰ ਸਿੰਘ ਗੰਗਾ)
ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਹਿੰਦੂਸਤਾਨ ਪੈਟਰੋਲੀਅਮ ਵਲੋਂ ਅੱਜ ਇੱਥੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੇੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਾਈਕਲ ਰੈਲੀ ਦਾ ਸ਼ੁਭ ਆਰੰਭ ਮੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ, ਹਿੰਦੂਸਤਾਨ ਪੈਟਰੋਲੀਅਮ ਦੇ ਮੁੱਖ ਖੇਤਰੀ ਪ੍ਰਬੰਧਕ ਸ਼੍ਰੀ ਵਿਨੈ ਕੁਮਾਰ ਅਤੇ ਡੀ.ਐਸ.ਪੀ. ਸ਼੍ਰੀ ਸੰਜੀਵ ਸਿੰਗਲਾ ਵੱਲੋਂ ਕੀਤਾ ਗਿਆ।
ਇਸ ਸਾਈਕਲ ਰੈਲੀ ਵਿੱਚ ਲਗਭਗ 550 ਪ੍ਰਤਿਯੋਗੀਆਂ ਨੇ ਭਾਗ ਲਿਆ, ਜਿਸ ਵਿੱਚ ਬਠਿੰਡਾ ਸਾਈਕਲਿਸਟ ਗਰੁੱਪ, ਪੈਡਲਰਸ ਸਾਈਕਲ ਕਲੱਬ, ਬਠਿੰਡਾ ਸਾਈਕਲਿਸਟ ਅਤੇ ਰਨਰਜ਼ ਗਰੁੱਪ, ਆਈ.ਟੀ.ਆਈ. ਕਾਲਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਰੈਲੀ ਦਾ ਮੁੱਖ ਮੰਤਵ ਆਮ ਜਨਤਾ ਨੂੰ ਪੈਟਰੋਲੀਅਮ ਪਦਾਰਥਾਂ ਸਬੰਧੀ ਜਾਗਰੂਕ ਕਰਨਾ ਅਤੇ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਸਰੀਰਕ ਤੇ ਮਾਨਸਿਕਤਾ ਨੂੰ ਬਣਾਈ ਰੱਖਣਾ ਸੀ।
ਪੈਟਰੋਲੀਅਮ ਮੰਤਰਾਲਾ ਦੁਆਰਾ ਹਰ ਸਾਲ ਤੇਲ ਅਤੇ ਗੈਸ ਸਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਸਦੇ ਅੰਤਰਗਤ ਅੱਜ 300 ਸ਼ਹਿਰਾਂ ਵਿੱਚ ਸਾਈਕਲ ਰੈਲੀ 2022 ਦਾ ਆਯੋਜਿਨ ਕੀਤਾ ਬਠਿੰਡਾ ਵਿੱਚ ਇਹ ਆਯੋਜਨ ਐਚ.ਪੀ.ਸੀ.ਐਲ. ਦੁਆਰਾ ਕੀਤਾ ਗਿਆ।