ਵਿਧਾਨ ਸਭਾ ਚੋਣਾਂ-2022
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਲਸੇਲ, ਰੀਟੇਲ ਠੇਕਿਆਂ ਤੇ ਗੋਦਾਮਾਂ ਦੀ ਕੀਤੀ ਚੈਕਿੰਗ
ਬਠਿੰਡਾ, 15 ਫ਼ਰਵਰੀ (ਲਖਵਿੰਦਰ ਸਿੰਘ ਗੰਗਾ)
ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਸ਼ਰਾਬ ਦੇ ਹੋਲਸੇਲ, ਰੀਟੇਲ ਠੇਕਿਆਂ
ਅਤੇ ਗੋਦਾਮਾਂ ਦੀ ਚੈਕਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਚੈਕਿੰਗ ਦੌਰਾਨ ਸੇਲ ਰਜਿਸਟਰ, ਪਾਸ ਪਰਮਟ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਗਈ, ਜੋ ਕਿ ਸਾਰੇ ਕਾਗਜ਼ ਦਰੁਸਤ ਪਾਏ ਗਏ। ਇਸ ਮੌਕੇ ਉਨ੍ਹਾਂ ਠੇਕੇਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਹਾਜੀ ਰਤਨ ਚੌਂਕ ਵਿਖੇ ਸਥਿਤ ਹਰੀਸ਼ ਕੁਮਾਰ ਲਾਇੰਸਸ ਰੀਟੇਲ ਠੇਕੇ ਦੀ, ਵਿਜੇਤਾ ਵੈਬਰੇਜਿਸਟਰ ਇੰਡਸਟਰੀਅਲ ਚ ਸਥਿਤ ਗੋਦਾਮ ਅੰਗਰੇਜ਼ੀ ਤੇ ਬੀਅਰ ਸ਼ਰਾਬ ਦੀ ਹੋਲਸੇਲ ਗਡਾਊਨ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਰੇ ਠੇਕਿਆਂ ਦੇ ਦਸਤਾਵੇਜ਼ ਦਰੁਸਤ ਪਾਏ ਗਏ।
ਇਸ ਮੌਕੇ ਸਹਾਇਕ ਕਮਿਸ਼ਨਰ ਆਬਕਾਰੀ ਬਠਿੰਡਾ ਰੇਂਜ ਸ਼੍ਰੀ ਸੁਖਵਿੰਦਰ ਸਿੰਘ ਅਤੇ ਆਬਕਾਰੀ ਅਫ਼ਸਰ ਬਠਿੰਡਾ ਸ਼੍ਰੀ ਕੁਲਵਿੰਦਰ ਵਰਮਾ ਆਦਿ ਹਾਜ਼ਰ ਸਨ।