You are currently viewing ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 7 ਚੋਣ ਆਬਜ਼ਰਵਰ ਬਠਿੰਡਾ ਪੁੱਜੇ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 7 ਚੋਣ ਆਬਜ਼ਰਵਰ ਬਠਿੰਡਾ ਪੁੱਜੇ

 

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 7 ਚੋਣ ਆਬਜ਼ਰਵਰ ਬਠਿੰਡਾ ਪੁੱਜੇ

ਬਠਿੰਡਾ, 31 ਜਨਵਰੀ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਚ ਸੱਤ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ,  ਜੋ ਕਿ ਬਠਿੰਡਾ ਵਿਖੇ ਪਹੁੰਚ ਗਏ ਹਨ । ਇਨ੍ਹਾਂ ਚ  3 ਜਨਰਲ,3 ਖ਼ਰਚਾ ਅਤੇ 1ਪੁਲਿਸ ਆਬਜ਼ਰਬਰ ਸ਼ਾਮਲ  ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਸਾਂਝੀ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਜਿਲ੍ਹੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ (90- ਰਾਮਪੁਰਾ ਫੂਲ ਤੇ 91-ਭੁੱਚੋ ਮੰਡੀ ਲਈ ਸ਼੍ਰੀ ਸ਼ਿਵ ਸ਼ਾਹੇ ਅਵਾਸਤੀ ਆਈਏਐਸ   (88475-47411, 70609-75776), 92-ਬਠਿੰਡਾ ਸ਼ਹਿਰੀ ਤੇ 93-ਬਠਿੰਡਾ ਦਿਹਾਤੀ ਲਈ ਡਾ. ਸ਼ੈਲਜ਼ਾ ਸ਼ਰਮਾ ਆਈ ਏ ਐਸ   (83606-28951, 85444-03012) ਅਤੇ 94-ਤਲਵੰਡੀ ਸਾਬੋ ਅਤੇ 95-ਮੌੜ ਸ਼੍ਰੀ ਪਵਨ ਕੁਮਾਰ ਆਈਏਐਸ  (83607-57315, 94122-90079) ਨੂੰ ਜਨਰਲ ਆਬਜ਼ਰਬਰ ਵਜੋਂ ਨਿਯੁਕਤ ਕੀਤਾ ਗਿਆ ਹੈ ।

ਸ਼੍ਰੀ ਵਿਨੀਤ ਕੁਮਾਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫੂਲ ਤੇ 91-ਭੁੱਚੋ ਮੰਡੀ ਲਈ ਸ਼੍ਰੀ ਮੁਨੀਸ਼ ਕੁਮਾਰ ਆਈ ਆਰ ਐੱਸ   (62393-46457, 81300-09747) 92-ਬਠਿੰਡਾ ਸ਼ਹਿਰੀ ਤੇ 93-ਬਠਿੰਡਾ ਦਿਹਾਤੀ ਲਈ ਸ਼੍ਰੀ ਧਰਮੇਂਦਰਾ ਸਿੰਘ ਪੁਨੀਆ ਆਈ ਆਰ ਐੱਸ  (70098-22923, 94087-94090) ਅਤੇ 94-ਤਲਵੰਡੀ ਸਾਬੋ ਤੇ 95-ਮੌੜ ਲਈ ਜੋਤਿਸ਼ ਮੋਹਨ ਆਈ ਆਰ ਐਸ    (98770-64421, 99692,01104) ਨੂੰ ਖਰਚਾ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ, 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ, 94-ਤਲਵੰਡੀ ਸਾਬੋ ਅਤੇ 95-ਮੌੜ ਲਈ ਸ਼੍ਰੀ ਪਟੇਲ ਪਾਇਯੂਸ਼ ਪ੍ਰਸ਼ੋਤਮ ਦਾਸ ਨੂੰ ਪੁਲਿਸ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ  ਜ਼ਿਲ੍ਹੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਚੋਣਾਂ ਸਬੰਧੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਅਬਜ਼ਰਵਰਾਂ ਨਾਲ ਉਪਰੋਕਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਉਹ  ਨਿੱਜੀ ਤੌਰ ਤੇ ਮਿਲਣਾ ਚਾਹੁੰਦੇ ਹਨ ਤਾਂ ਉਹ   ਪੁਲੀਸ ਤੇ  ਜਨਰਲ ਅਬਜ਼ਰਵਰਾਂ ਨੂੰ  ਲੇਕ ਵਿਊ ਰੈਸਟ ਹਾਊਸ ਬਠਿੰਡਾ  ਵਿਖੇ  , ਖ਼ਰਚਾ ਅਬਜ਼ਰਵਰਾਂ ਨੂੰ  ਐੱਨਐੱਫਐੱਲ ਰੈਸਟ ਹਾਊਸ ਵਿਖੇ  ਰੋਜ਼ਾਨਾ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਮਿਲ ਕੇ ਚੋਣਾਂ ਸਬੰਧੀ ਆਪਣੀ ਕੋਈ ਸ਼ਿਕਾਇਤ ਜਾਂ  ਗੱਲਬਾਤ ਸਾਂਝੀ ਕਰ ਸਕਦੇ ਹਨ।