You are currently viewing ਹੁਣ ਤੱਕ 643360 ਵਿਅਕਤੀਆਂ ਦੇ ਲਏ ਗਏ ਕਰੋਨਾ ਸੈਂਪਲ : ਡਿਪਟੀ ਕਮਿਸ਼ਨਰ

ਹੁਣ ਤੱਕ 643360 ਵਿਅਕਤੀਆਂ ਦੇ ਲਏ ਗਏ ਕਰੋਨਾ ਸੈਂਪਲ : ਡਿਪਟੀ ਕਮਿਸ਼ਨਰ

46819 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਪਰਤੇ ਘਰ

 

ਬਠਿੰਡਾ, 29 ਜਨਵਰੀ (ਲਖਵਿੰਦਰ ਸਿੰਘ ਗੰਗਾ)

 

ਜ਼ਿਲੇ ਅੰਦਰ ਕੋਵਿਡ-19 ਤਹਿਤ ਹੁਣ ਤੱਕ ਕੁੱਲ 643360 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ, ਜਿਨਾਂ ਚੋਂ 49620 ਪਾਜੀਟਿਵ ਕੇਸ ਆਏ, ਜਿਸ ਚੋਂ 46819 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਹੁਣ ਤੱਕ 1072 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 1666 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।

ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 227 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲੇ ਵਿੱਚ ਕੁੱਲ 1745 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 471 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋਣ ਉਪਰੰਤ ਘਰ ਵਾਪਸ ਪਰਤ ਗਏ ਹਨ ਅਤੇ 4 ਮੌਤਾਂ ਹੋ ਗਈਆਂ ਹਨ।