You are currently viewing ਜਾਣੋ ,ਕਿਵੇ ਕਰ ਸਕਦੇ ਹਨ-   ਬਜੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ” ਵੋਟਰ ਡਾਕ ਮਤ ਪੱਤਰ ” ਰਾਹੀਂ ਆਪਣਾ ਮਤਦਾਨ

ਜਾਣੋ ,ਕਿਵੇ ਕਰ ਸਕਦੇ ਹਨ- ਬਜੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ” ਵੋਟਰ ਡਾਕ ਮਤ ਪੱਤਰ ” ਰਾਹੀਂ ਆਪਣਾ ਮਤਦਾਨ

80 ਸਾਲ ਤੋਂ ਵੱਧ ਉਮਰ ਦੇ ਬਜੁਰਗ, ਦਿਵਿਆਂਗ ਅਤੇ ਕੋਵਿਡ ਤੋਂ ਪ੍ਰਭਾਵਿਤਵੋਟਰ ਡਾਕ ਮਤ ਪੱਤਰਾਂ

 (ਪੋਸਟਲ ਬੈਲਟ ਪੇਪਰ) ਰਾਹੀਂ ਕਰ ਸਕਣਗੇ ਮਤਦਾਨ : ਮਾਧਵੀ ਕਟਾਰੀਆ

ਮਲੇਰਕੋਟਲਾ 19 ਜਨਵਰੀ (ਲਖਵਿੰਦਰ ਸਿੰਘ ਗੰਗਾ)

ਜ਼ਿਲ੍ਹਾ ਚੋਣ ਅਫਸਰ ਕਮ  ਡਿਪਟੀ ਕਮਿਸ਼ਨਰ  ਸ੍ਰੀ ਮਾਧਵੀ ਕਟਾਰੀਆ ਨੇ ਦਸਿਆ ਹੈ ਕਿ ਇਸ ਵਾਰ ਚੋਣ ਕਮਿਸ਼ਨ ਦੀ ਹਦਾਇਤਾਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜੁਰਗ, ਦਿਵਿਆਂਗ ਅਤੇ ਕੋਵਿਡ ਤੋਂਪ੍ਰਭਾਵਿਤ ਵੋਟਰ ਡਾਕ ਮਤ ਪੱਤਰਾਂ (ਪੋਸਟਲ ਬੈਲਟ ਪੇਪਰ) ਰਾਹੀਂ ਮਤਦਾਨ ਕਰਸਕਣਗੇ। ਉਨ੍ਹਾਂ ਦੱਸਿਆ ਕਿ  ਇਸ ਸੁਵਿਧਾ ਦਾ ਲਾਭ ਲੈਣ ਲਈ ਉਪਰੋਕਤਸ੍ਰੇਣੀਆਂ ਦੇ ਵੋਟਰਾਂ ਲਈ ਫਾਰਮ 12 ਡੀ ਭਰ ਕੇ ਆਪਣੇ ਵਿਧਾਨ ਸਭਾ ਹਲਕੇਦੇ ਰਿਟਰਨਿੰਗ ਅਫਸਰ ਨੂੰ ਜਮ੍ਹਾ ਕਰਵਾਉਣਾ ਹੋਵੇਗਾ।ਇਹ ਫਾਰਮ ਚੋਣਾਂ ਦੇਐਲਾਨ ਦੀ ਮਿਤੀ ਤੋਂ ਲੈ ਕੇ ਨੋਟੀਫਿਕੇਸ਼ਨ ਤੋਂ ਪੰਜ ਦਿਨ ਬਾਅਦ ਤੱਕ ਜਮ੍ਹਾਕਰਵਾਇਆ ਜਾ ਸਕਦਾ ਹੈ

                  ਉਨ੍ਹਾਂ ਦੱਸਿਆ ਕਿ ਕੋਵਿਡ ਦੇ ਹਸਪਤਾਲ ਵਿੱਚ ਇਲਾਜਕਰਵਾ ਰਹੇ ਮਰੀਜ ਜਾਂ ਇਕਾਂਤਵਾਸ ਵਿੱਚ ਰੱਖੇ ਮਰੀਜ ਵੀ ਇਹ ਸੁਵਿਧਾ ਦਾਲਾਭ ਲੈ ਸਕਦੇ ਹਨ। ਦਿਵਿਆਂਗ ਜਨ ਜੋ 40 ਫੀਸਦੀ ਤੋਂ ਜਿਆਦਾਦਿਵਿਆਂਗਤਾ ਰੱਖਦੇ ਹਨ ਇਹ ਸੁਵਿਧਾ ਲਈ ਫਾਰਮ 12 ਡੀ ਭਰ ਕੇ ਦੇ ਸਕਦੇਹਨ

             ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫਸਰ ਵੱਲੋਂ ਮੁਹੱਈਆਕਰਵਾਈ ਗਈ ਸੂਚੀ ਅਨੁਸਾਰ ਬੂਥ ਲੈਵਲ ਅਫਸਰਾਂ (ਬੀ.ਐਲ.) ਵੱਲੋਂਉਪਰੋਤ ਸ੍ਰੇਣੀਆਂ ਦੇ ਵੋਟਰਾਂ ਦੇ ਘਰੋ ਘਰੀ ਜਾ ਕੇ ਫਾਰਮ 12 ਡੀ ਵੰਡੇ ਜਾਣਗੇਅਤੇ ਉਨ੍ਹਾਂ ਤੋਂ ਇਸ ਦੀ ਪਹੁੰਚ ਰਸੀਦ ਪ੍ਰਾਪਤ ਕੀਤੀ ਜਾਵੇਗੀ।ਬੀ.ਐਲ. ਇਹਪਹੁੰਚ ਰਸੀਦ ਰਿਟਰਨਿੰਗ ਅਫਸਰ ਦੇ ਦਫਤਰ ਜਮ੍ਹਾ ਕਰਵਾਉਣਗੇ ਜੇ ਵੋਟਰਬੀ.ਐਲ. ਨੂੰ ਘਰ ਨਹੀਂ ਮਿਲਦਾ ਤਾਂ ਬੀ.ਐਲ. ਆਪਣਾ ਨੰਬਰ ਉਸ ਦੇ ਘਰਦੇ ਕੇ ਆਵੇਗਾ ਤੇ ਪੰਜ ਦਿਨਾਂ ਦੇ ਅੰਦਰ ਅੰਦਰ ਦੁਬਾਰਾ ਉਸ ਦੇ ਘਰ ਜਾਂ ਕੇਫਾਰਮ 12 ਡੀ ਪ੍ਰਾਪਤ ਕਰੇਗਾ।ਅਜਿਹੇ ਵੋਟਰ (ਬਜੁਰਗ, ਦਿਵਿਆਂਗ) ਨੂੰ ਛੋਟਹੋਵੇਗੀ ਤੇ ਉਹ ਪੁਰਾਤਨ ਤਰੀਕੇ ਨਾਲ ਬੂਥ ਤੇ ਕੇ ਵੋਟ ਪਾਵੇ ਜਾਂ ਇਸ ਨਵੇਤਰੀਕੇ ਅਨੁਸਾਰ ਪੋਸਟਲ ਬੈਲਟ ਪੇਪਰ ਦੀ ਵਰਤੋਂ ਦਾ ਵਿਪਲਪ ਚੁਣੇ। ਜੇਕਰਉਹ ਪੋਸਟਲ ਬੈਲਟ ਪੇਪਰ ਦਾ ਵਿਕਪਲ ਚੁਣਦਾ ਹੈ ਤਾ ਉਹ ਆਪਣੇ ਵੇਰਵੇਫਾਰਮ 12 ਡੀ ਵਿੱਚ ਭਰ ਕੇ ਬੀ.ਐਲ. ਨੂੰ ਜਮ੍ਹਾ ਕਰਵਾਏਗਾ ਜ਼ੋ ਕਿ ਇਨ੍ਹਾਂਫਾਰਮਾ ਨੂੰ ਅੱਗੇ ਰਿਟਰਨਿੰਗ ਅਫਸਰ ਦੇ ਦਫਤਰ ਵਿੱਚ ਜਮ੍ਹਾ ਕਰਵਾ ਦੇਵੇਗਾ। ਇਸ ਕੰਮ ਵਿੱਚ ਸੈਕਟਰ ਅਫਸਰ ਬੀ.ਐਲ. ਵੀ ਨਿਗਰਾਨੀ ਕਰਨਗੇ।ਰਿਟਰਨਿੰਗ ਅਫਸਰ ਇਨ੍ਹਾਂ ਫਾਰਮਾਂ ਦੀ ਜਾਂਚ ਕਰਨਗੇ ਅਤੇ ਜ਼ੋ ਫਾਰਮ ਯੋਗਪਾਏ ਜਾਣਗੇ ਉਨ੍ਹਾਂ ਫਾਰਮਾ ਨੂੰ ਪੋਸਟਲ ਬੈਲਟ ਪੇਪਰ ਜਾਰੀ ਕਰਨ ਲਈਪ੍ਰਵਾਨ ਕਰਨਗੇ।ਇਸ ਮੌਕੇ ਰਿਟਰਨਿੰਗ ਅਫਸਰ ਕੋਵਿਡ ਮਾਮਲਿਆਂ ਵਿੱਚਰਾਜ ਸਰਕਾਰ ਵੱਲੋਂ ਅਧਾਰਿਤ ਸਮਾਰਥ ਅਥਾਰਟੀ ਦਾ ਸਰਟੀਫਿਕੇਟ ਵੀ ਚੈਕਕਰਣਗੇ।  ਇਸ ਤੋਂ ਬਾਅਦ ਰਿਟਰਨਿੰਗ ਅਫਸਰ ਵੋਟਰ ਸੂਚੀ ਵਿੱਚ ਅਜਿਹੇ ਵੋਟਰ ਦੇ ਨਾਮ ਅੱਗੇ ਪੀ.ਬੀ ਅੰਕਿਤ ਕਰੇਗਾ ਤਾਂ ਇਸ ਤਰ੍ਹਾਂ ਦੇ ਵੋਟਰ ਫਿਰ ਵੋਟਾਂਵਾਲੇ ਦਿਨ ਬੂਥ ਤੇ ਕੇ ਮਤਦਾਨ ਨਾ ਕਰ ਸਕਣ

          ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਟੀਮਪੋਸਟਲ ਬੈਲਟ ਪੇਪਰ ਦਾ ਵਿਕਲਪ ਚੁਣਨ ਵਾਲੇ ਵੋਟਰਾਂ ਦੇ ਘਰ ਜਾਵੇਗੀ।ਇਹ ਟੀਮ ਆਪਣੇ ਆਉਣ ਦੀ ਸੂਚਨਾ ਵੋਟਰ ਨੂੰ ਪਹਿਲਾਂ ਤੋਂ ਐਸ.ਐਮ.ਐਸਰਾਹੀਂ/ਡਾਕ ਰਾਹੀਂ ਜਾਂ ਬੀ.ਐਲ. ਰਾਹੀਂ ਦੇਵੇਗੀ।ਜੇਕਰ ਇਸ ਟੀਮ ਦੇ ਪਹਿਲੀਵਾਰ ਆਉਣ ਤੇ ਵੋਟਰ ਨਹੀਂ ਮਿਲਦਾ ਤਾਂ ਇਹ ਟੀਮ ਦੂਜੀ ਵਾਰ ਦਾ ਸਮਾਂ ਦੇ ਤੇਮੁੜ ਅਜਿਹੇ ਵੋਟਰ ਦੇ ਘਰ ਜਾਵੇਗੀ ਤਾਂ ਜ਼ੋ ਉਹ ਵੋਟ ਹੱਕ ਦਾ ਇਸਤੇਮਾਲ ਕਰਸਕੇ।ਪਰ ਦੋ ਤੋਂ ਵੱਧ ਵਾਰ ਇਹ ਟੀਮ ਨਹੀਂ ਜਾਵੇਗੀ। ਇਸ ਟੀਮ ਦੇ ਦੌਰੇਸਬੰਧੀ ਉਮੀਦਵਾਰਾਂ ਨੂੰ ਵੀ ਸੂਚਿਤ ਕੀਤਾ ਜਾਵੇਗਾ।ਇਹ ਟੀਮ ਅਜਿਹੇ ਵੋਟਰ ਦੇਘਰ ਜਾ ਕੇ ਉਨ੍ਹਾਂ ਨੂੰ ਪੋਸਟਲ ਬੈਲਟ ਪੇਪਰ ਦੇਵੇਗੀ ਅਤੇ ਉਸ ਦਾ ਵੇਰਵਾ ਅਤੇਪਹਿਚਾਨ ਆਪਣੇ ਰਜਿਸਟਰ ਤੇ ਦਰਜ ਕਰੇਗੀ।ਇਹ ਟੀਮ ਵੋਟਰ ਨੂੰ ਪੋਸਟਲਬੈਲਟ ਪੇਪਰ ਰਾਹੀਂ ਵੋਟ ਪਾਉਣ ਬਾਰੇ ਜਾਣਕਾਰੀ ਦੇਵੇਗੀ ਅਤੇ ਯਕੀਨੀਬਣਾਏਗੀ ਕਿ ਵੋਟਰ ਬਿਨਾ ਕਿਸੇ ਡਰ ਭੈਅ ਜਾਂ ਕਿਸੇ ਪ੍ਰਭਾਵ ਦੇ ਆਪਣੇ ਵੋਟਹੱਕ ਦੀ ਇਸ ਤਰ੍ਹਾਂ ਵਰਤੋਂ ਕਰ ਸਕੇ ਉਸ ਦੀ ਵੋਟ ਪੂਰੀ ਤਰ੍ਹਾਂ ਗੁਪਤ ਰਹੇ।ਇਹਟੀਮ ਮਤਦਾਨ ਵਾਲਾ ਬੰਦ ਲਿਫਾਫਾ ਮਤਪੇਟੀ ਵਿਚ ਪ੍ਰਾਪਤ ਕਰਕੇ ਆਰ. ਕੋਲਲਿਆ ਕੇ ਜਮ੍ਹਾ ਕਰਵਾਏਗੀ