You are currently viewing ਕੋਵਿਡ ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਕਾਰਨ ਲੋਕ ਟੀਕਾਕਰਨ ਤੁਰੰਤਕਰਵਾਉਣ-ਡਿਪਟੀ ਕਮਿਸ਼ਨਰ

ਕੋਵਿਡ ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਕਾਰਨ ਲੋਕ ਟੀਕਾਕਰਨ ਤੁਰੰਤਕਰਵਾਉਣ-ਡਿਪਟੀ ਕਮਿਸ਼ਨਰ

ਹੁਣ ਤੱਕ 72.8 ਫ਼ੀਸਦੀ ਨੂੰ ਪਹਿਲੀ ਡੋਜ਼ ਅਤੇ 41.4 ਫ਼ੀਸਦੀ ਨੂੰ ਦੋਹੇਂ ਡੋਜ਼ਲੱਗੀਆਂ : ਮਾਧਵੀ ਕਟਾਰੀਆ

 

ਮਲੇਰਕੋਟਲਾ 23 ਜਨਵਰੀ (ਲਖਵਿੰਦਰ ਸਿੰਘ ਗੰਗਾ)

 

ਡਿਪਟੀ ਕਮਿਸ਼ਨਰ ਮਲੇਰਕੋਟਲਾ ਸ਼੍ਰੀਮਤੀਮਾਧਵੀ ਕਟਾਰੀਆ ਨੇ  ਜ਼ਿਲ੍ਹੇ ਦੇ ਵਾਸੀਆਂ  ਨੂੰ ਕਿਹਾ ਹੈ ਕਿ ਜੋ ਵੀ ਲੋਕ ਕੋਵਿਡਵੈਕਸੀਨੇਸ਼ਨ ਤੋਂ ਰਹਿੰਦੇ ਨੇ ਉਹ ਤੁਰੰਤ ਆਪਣੀ ਵੈਕਸੀਨੇਸ਼ਨ ਕਰਵਾਉਣ ਤਾਂ ਜੋਤੇਜ਼ੀ ਨਾਲ ਫੈਲ ਰਹੀ ਕੋਵਿਡ  ਦੀ ਲਾਗ ਨੂੰ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਤੁਰੰਤ ਟੀਕਾਕਰਨ ਕਰਵਾ ਕੇ ਅਤੇ ਬਾਕੀ ਰਹਿੰਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਜ਼ਿਲ੍ਹੇ 100 ਫ਼ੀਸਦੀ ਟੀਕਾਕਰਨ ਦਾ ਟੀਚਾ ਫ਼ਤਿਹ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਕੋਵਿਡ ਦੇ ਫੈਲਾਅ ਦਾ ਖ਼ਤਰਾ ਬਰਕਰਾਰ ਹੈ, ਕਿਉਂਕਿ ਜ਼ਿਲ੍ਹੇਵਿਚ ਹਰ ਰੋਜ਼ ਪਾਜੀਟਿਵ ਕੇਸ ਆ ਰਹੇ ਹਨ ।

               ਉਨ੍ਹਾਂ ਕਿਹਾ ਕਿ ਭਾਵੇਂ ਇਸ ਵਾਰ ਦਾ ਕੋਵਿਡ ਰੂਪ ਜ਼ਿਆਦਾਜਾਨਲੇਵਾ ਨਹੀਂ ਪਰ ਕੋਵਿਡ ਦੀ ਲਾਗ ਤੋਂ ਬਚਣ ਲਈ ਵੱਖ ਵੱਖ ਸਮੇਂ ਸਰਕਾਰ ਵੱਲੋਂ ਜਾਰੀ ਹੋਈਆ ਗਾਈਡਲਾਈਜ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ । ਮਾਸਕ ਪਹਿਨ ਕੇ ਰੱਖਣ, ਸੋਸ਼ਲ ਡਿਸਟੈਸਿੰਗ  ਅਤੇ ਬਾਰ ਬਾਰ ਹੱਥ ਧੋਣ ਨੂੰ ਯਕੀਨੀ ਬਣਾਇਆ ਜਾਵੇ ਮਾਸਕਪਹਿਨਣ ਤੇ ਟੀਕਾਕਰਨ ਜ਼ਰੂਰ ਕਰਵਾਉਣ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 2,67,009 ਲੋਕਾਂ  (72.8  ਫ਼ੀਸਦੀ ) ਨੇ ਪਹਿਲੀ ਅਤੇ 1,51,676 ਯੋਗ ਲੋਕਾਂ (41.4 ਫ਼ੀਸਦੀ) ਨੇਦੂਜੀ ਡੋਜ਼ ਲਈ ਹੈ, ਜਿਸ ਨੂੰ 100 ਫ਼ੀਸਦੀ ਕਰਨ ਲਈ ਲੋਕ ਸਹਿਯੋਗਕਰਨ ਉਨ੍ਹਾਂ ਕਿਹਾ ਕਿ ਦੋਹਾਂ ਡੋਜ਼ਾਂ ਨਾਲ ਹੀ ਵੈਕਸੀਨੇਸ਼ਨ ਦਾ ਸਹੀ ਅਸਰਹੁੰਦਾ ਹੈ ਉਨ੍ਹਾਂ ਹੋਰ ਦੱਸਿਆ ਕਿ ਸਿਹਤ ਵਿਭਾਗ ਬਲਾਕ ਅਮਰਗੜ੍ਹ ਵਿਖੇ 90,412 ਲੋਕਾਂ (82 ਫ਼ੀਸਦੀ) ,ਸਿਹਤ ਵਿਭਾਗ ਦੇ ਫ਼ਤਿਹਗੜ੍ਹ ਪੰਜਗਰਾਈਆਂ ਵਿਖੇ 1,00,901 ਲੋਕਾਂ(67.5ਫ਼ੀਸਦੀ) ਅਤੇ ਸਿਹਤ ਵਿਭਾਗ ਦੇ ਅਰਬਨ ਮਲੇਰਕੋਟਲਾ ਬਲਾਕ ਵਿਖੇ 75,695 ਲੋਕਾਂ(70.8ਫ਼ੀਸਦੀ) ਨੇ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਅਤੇ ਸਿਹਤ ਵਿਭਾਗ ਬਲਾਕ ਅਮਰਗੜ੍ਹ ਵਿਖੇ 51,237 ਲੋਕਾਂ (46.4 ਫ਼ੀਸਦੀ) ,ਸਿਹਤ ਵਿਭਾਗ ਦੇ ਫ਼ਤਿਹਗੜ੍ਹ ਪੰਜਗਰਾਈਆਂ ਵਿਖੇ 61,590 ਲੋਕਾਂ(41.2ਫ਼ੀਸਦੀ) ਅਤੇ ਸਿਹਤ ਵਿਭਾਗ ਦੇ ਅਰਬਨ ਮਲੇਰਕੋਟਲਾ ਬਲਾਕ ਵਿਖੇ 38,849 ਲੋਕਾਂ(36.4 ਫ਼ੀਸਦੀ) ਦੀ ਮੁਕੰਮਲ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ  ।

               ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਵਿਚ ਮਿਤੀ 15 ਤੋਂ 18 ਸਾਲ ਤੱਕ ਦੇ 1758 ਯੋਗ ਨੌਜਵਾਨਾਂ ਦੀ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ ਅਤੇ 620 ਲੋਕਾਂ ਨੂੰ ਬੂਸਟਰ ਡੋਜ਼ ਲਗਾਈ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਸਥਾਪਿਤ ਕੰਟਰੋਲ ਰੂਮ ਦੇ ਟੈਲੀਫ਼ੋਨ ਨੰਬਰ 88722-83999 (ਮੁਹੰਮਦ ਨਜ਼ੀਰ) ਤੇ ਜ਼ਿਲ੍ਹੇ ਦੇ ਲੋਕ 24 ਘੰਟੇ ਕੋਵਿਡ ਨਾਲ ਸਬੰਧਿਤ ਜਾਣਕਾਰੀ ਜਿਵੇਂ ਕਿ ਟੀਕਾਕਰਨ,ਮੈਡੀਕਲ ਸੁਵਿਧਾਵਾਂ, ਮੈਡੀਕਲ ਆਕਸੀਜਨ, ਘਰੇਲੂ ਇਕਾਂਤਵਾਸ ਦੌਰਾਨ ਮੈਡੀਕਲ ਸਲਾਹ,ਐਂਬੂਲੈਂਸ ਆਦਿ ਹੋਰ ਸਿਹਤਸੇਵਾਵਾਂ ਸਬੰਧੀ ਰਾਬਤਾ ਕਰ ਸਕਦੇ ਹਨ ।