You are currently viewing First rehearsal of polling staff on January 23: District Election Officer

First rehearsal of polling staff on January 23: District Election Officer

ਚੋਣ ਅਮਲੇ ਦੀ ਪਹਿਲੀ ਰਿਹਰਸਲ 23 ਜਨਵਰੀ ਨੂੰ : ਜ਼ਿਲ੍ਹਾ ਚੋਣ ਅਫ਼ਸਰ

ਬਠਿੰਡਾ ਸ਼ਹਿਰੀ ਹਲਕੇ ਦੀਆਂ ਵੋਟ ਮਸ਼ੀਨਾਂ ਸਟਰਾਂਗ ਰੂਮ ਚ ਗਈਆਂ ਰੱਖੀਆਂ

 

ਬਠਿੰਡਾ, 21 ਜਨਵਰੀ (ਲਖਵਿੰਦਰ ਸਿੰਘ ਗੰਗਾ)

 

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਨੇ ਦੱਸਿਆ ਕਿ ਕੋਵਿਡ ਨਿਯਮਾਂ ਦੀਪਾਲਣਾ ਕਰਦਿਆਂ ਮਿਤੀ 23 ਜਨਵਰੀ ਨੂੰ ਵੱਖ-ਵੱਖ ਚੋਣ ਹਲਕਿਆਂ ਦੇ ਚੋਣ ਅਮਲੇ ਦੀ ਰਿਹਰਸਲ ਸਵੇਰ ਤੇ ਸ਼ਾਮ ਦੀਆਂ ਦੋ ਸ਼ਿਫਟਾਂ ਵਿੱਚਹਲਕਾ ਵਾਇਜ਼ ਸਬੰਧਤ ਆਰ.ਓਜ਼ ਦੀ ਪ੍ਰਧਾਨਗੀ ਹੇਠ ਕਰਵਾਈਜਾਵੇਗੀ ਅਤੇ ਇਸ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏਗਏ ਹਨ

          ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਸਾਰੇ 6 ਵਿਧਾਨ ਸਭਾ ਹਲਕਿਆਂ ਦੀਆਂ ਬਿਜਲਈ ਵੋਟਿੰਗਮਸ਼ੀਨਾਂ (ਜ਼ਿਨ੍ਹਾਂ ਚ ਬੈਲਟ ਯੂਨਿਟ, ਕੰਟਰੋਲ ਯੂਨਿਟ ਅਤੇ ਵੀਵੀਪੈਟ ਸ਼ਾਮਲ ਹਨ) ਜ਼ਿਲ੍ਹਾ ਚੋਣ ਅਫ਼ਸਰ ਦੀ ਨਿਗਰਾਨੀ ਹੇਠ ਸਬੰਧਤ ਆਰਓਜ਼ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਲੋਂ ਪੂਰੇ ਸੁਰੱਖਿਆਪ੍ਰਬੰਧਾਂ ਹੇਠ ਭਾਰਤੀ ਹੋਟਲ ਮੈਨੇਜਮੈਂਟ ਸੰਸਥਾ ਅਤੇ ਪੈਸਕੋ ਵਿਖੇ ਬਣਾਏਗਏ ਸਟਰਾਂਗ ਰੂਮ ਵਿੱਚ ਸੀਲ ਕਰ ਦਿੱਤੀਆਂ ਗਈਆਂ ਹਨ

ਹੋਰ ਜਾਣਕਾਰੀ ਦਿੰਦਿਆਂ ਬਠਿੰਡਾ ਸ਼ਹਿਰੀ ਦੇਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ੍ਰੀ ਕੰਵਰਜੀਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਕੰਮ ਵੱਖ-ਵੱਖ ਸਿਆਸੀ ਪਾਰਟੀਆਂ ਦੇਪ੍ਰਤੀਨਿਧਾਂ ਦੀ ਮੌਜੂਦਗੀ ਵਿੱਚ ਅਮਲ ਵਿੱਚ ਲਿਆਂਦਾ ਗਿਆ ਹੈਇਹ ਵੋਟਿੰਗ ਮਸ਼ੀਨਾਂ ਵੋਟਾਂ ਪਵਾਉਣ ਸਬੰਧੀ ਪੋਲਿੰਗ ਅਮਲੇ ਨੂੰ ਜਾਰੀਹੋਣ ਤੱਕ 24 ਘੰਟੇ ਕੈਮਰੇ ਤੇ ਸੁਰੱਖਿਆ ਦਸਤੇ ਦੀ ਨਿਗਰਾਨੀ ਹੇਠਇੱਥੇ ਹੀ ਸੀਲ ਰਹਿਣਗੀਆਂ

ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ ਕਮ ਤਹਿਸੀਲਦਾਰਬਠਿੰਡਾ ਸ੍ਰੀ ਲਖਵਿੰਦਰ ਸਿੰਘ ਗਿੱਲ, ਨੋਡਲ ਅਫਸਰ ਸਟਰਾਂਗ ਰੂਮ/ਵੋਟ ਮਸ਼ੀਨਾਂ ਕਮ ਸਕੱਤਰ ਮਾਰਕੀਟ ਕਮੇਟੀ ਬਠਿੰਡਾ ਸ਼੍ਰੀ ਗੁਰਵਿੰਦਰਸਿੰਘ, ਬਠਿੰਡਾ ਸ਼ਹਿਰੀ ਚੋਣ ਦਫਤਰ ਤੋਂ ਸ਼੍ਰੀ ਹਰਦੇਵ ਸਿੰਘ ਅਤੇ ਸ਼੍ਰੀਰਾਕੇਸ਼ ਸਿੰਗਲਾ ਵੀ ਮੌਜੂਦ ਸਨ