ਜਨਵਰੀ ਮਹੀਨੇ ਦੌਰਾਨ ਜ਼ਿਲੇ ਅੰਦਰ 6843 ਵਿਅਕਤੀਆਂ ਦੀ ਹੋਈ ਕਰੋਨਾ ਸੈਂਪਲਿੰਗ : ਡਿਪਟੀ ਕਮਿਸ਼ਨਰ
ਬਠਿੰਡਾ 11 ਜਨਵਰੀ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਅਤੇ ਤੀਸਰੀ ਸੰਭਾਵੀ ਵੇਵ ਦੇ ਟਾਕਰੇ ਲਈ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਜ਼ਿਲਾ ਪ੍ਰਸਾਸ਼ਨ ਦੁਆਰਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਪਿੰਡਾਂ ਵਿੱਚ ਵਿਸ਼ੇਸ਼ ਕੈਂਪਾਂ ਰਾਹੀਂ ਕਰੋਨਾ ਸੈਂਪਲਿੰਗ ਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਜਨਵਰੀ ਮਹੀਨੇ ਵਿੱਚ ਹੁਣ ਤੱਕ 6843 ਵਿਅਕਤੀਆਂ ਦੀ ਕਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 830 ਵਿਅਕਤੀ ਕਰੋਨਾ ਪਾਜੀਟਿਵ ਪਾਏ ਗਏ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 1 ਜਨਵਰੀ 2022 ਨੂੰ ਲਏ ਗਏ 541 ਸੈਂਪਲਾਂ ਵਿੱਚੋਂ 32 ਵਿਅਕਤੀਆਂ, 2 ਜਨਵਰੀ 2022 ਨੂੰ ਲਏ ਗਏ 478 ਸੈਂਪਲਾਂ ਵਿੱਚੋਂ 7 ਵਿਅਕਤੀਆਂ, 3 ਜਨਵਰੀ 2022 ਨੂੰ ਲਏ ਗਏ 389 ਸੈਂਪਲਾਂ ਵਿੱਚੋਂ 16 ਵਿਅਕਤੀਆਂ, 4 ਜਨਵਰੀ 2022 ਨੂੰ ਲਏ ਗਏ 987 ਸੈਂਪਲਾਂ ਵਿੱਚੋਂ 31 ਵਿਅਕਤੀਆਂ, 5 ਜਨਵਰੀ 2022 ਨੂੰ ਲਏ ਗਏ 715 ਸੈਂਪਲਾਂ ਵਿੱਚੋਂ 24 ਵਿਅਕਤੀਆਂ, 6 ਜਨਵਰੀ 2022 ਨੂੰ ਲਏ ਗਏ 485 ਸੈਂਪਲਾਂ ਵਿੱਚੋਂ 131 ਵਿਅਕਤੀਆਂ, 7 ਜਨਵਰੀ 2022 ਨੂੰ ਲਏ ਗਏ 741 ਸੈਂਪਲਾਂ ਵਿੱਚੋਂ 63 ਵਿਅਕਤੀਆਂ, 8 ਜਨਵਰੀ 2022 ਨੂੰ ਲਏ ਗਏ 953 ਸੈਂਪਲਾਂ ਵਿੱਚੋਂ 119 ਵਿਅਕਤੀਆਂ, 9 ਜਨਵਰੀ 2022 ਨੂੰ ਲਏ ਗਏ 1079 ਸੈਂਪਲਾਂ ਵਿੱਚੋਂ 204 ਵਿਅਕਤੀਆਂ ਅਤੇ 10 ਜਨਵਰੀ 2022 ਨੂੰ ਲਏ ਗਏ 475 ਸੈਂਪਲਾਂ ਵਿੱਚੋਂ 203 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧ੍ਚ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।