ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੁਫ਼ਤ ਆਈ.ਏ.ਐਸ ਪੀ.ਸੀ.ਐਸ ਕੋਚਿੰਗ ਸੈਂਟਰ ਖੋਲ੍ਹੇ ਗਹਿਰੀ
ਗੁਰਦੁਆਰਾ ਗੁਰੂ ਨਾਨਕ ਵਾੜੀ ਬਠਿੰਡਾ ਵਿਖੇ ਮਨਾਇਆ ਗਿਆ ਪਰਗਟ ਦਿਵਸ
ਬਠਿੰਡਾ, 9 ਜਨਵਰੀ (ਲਖਵਿੰਦਰ ਸਿੰਘ ਗੰਗਾ)
ਹਰ ਸਾਲ ਦੀ ਤਰ੍ਹਾਂ ਬਠਿੰਡਾ ਵਿਖੇ ਗੁਰਦੁਆਰਾ ਗੁਰੂ ਨਾਨਕ ਬਾਣੀ ਪ੍ਰਬੰਧ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਇਆ ਗਿਆ ਇਸ ਮੌਕੇ ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਤੇ ਕਾਂਗਰਸ ਨੇਤਾ ਕਿਰਨਜੀਤ ਸਿੰਘ ਗਹਿਰੀ ਜੈਜੀਤ ਸਿੰਘ ਜੌਹਲ ਸੁਖਦੇਵ ਸਿੰਘ ਐੱਮ ਸੀ ਬੇਅੰਤ ਸਿੰਘ ਐਮਸੀ ਸੋਨੀਆ ਜਿੰਦਲ ਐਮਸੀ ਜਗਦੀਪ ਸਿੰਘ ਗਹਿਰੀ ਅਤੇ ਹੋਰ ਪਤਵੰਤੇ ਆਗੂਆਂ ਨੇ ਹਾਜ਼ਰੀ ਭਰੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਬਲਕਾਰ ਸਿੰਘ ਸੋਹਲ ਡਾ ਰਾਣਾ ਪ੍ਰੀਤਮ ਸਿੰਘ ਬਰਾੜ ਜਗਵਿੰਦਰ ਸਿੰਘ ਜਗਤਾਰ ਸਿੰਘ ਭਾਰੀ ਜਗਜੀਤ ਸਿੰਘ ਅਤੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਤੇ ਸਮੂਹ ਸੰਗਤਾਂ ਨੇ ਕਿਰਨਜੀਤ ਸਿੰਘ ਗਹਿਰੀ ਕਾਂਗਰਸੀ ਨੇਤਾ ਜੈ ਜੀਤ ਸਿੰਘ ਜੌਹਲ ਸੁਖਦੇਵ ਸਿੰਘ ਐਮਸੀ ਗੁਰੂਘਰ ਦੇ ਸੇਵਾਦਾਰ ਪੰਜ ਪਿਆਰਿਆਂ ਅਤੇ ਪਤਵੰਤੇ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਕਿਰਨਜੀਤ ਸਿੰਘ ਗਹਿਰੀ ਨੇ ਸੰਗਤਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਮੁੱਚੀ ਮਨੁੱਖਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਲਿਖਾਰੀ ਦੌਲਤ ਰਾਮ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਨਾ ਕਹੁੰ ਜਬ ਕੀ ਨਾ ਕਹੁੰ ਤਬ ਕੀ ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਗਹਿਰੀ ਨੇ ਕਿਹਾ ਕਿ ਇਨ੍ਹਾਂ ਸਤਰਾਂ ਵਿਚ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਛੁਪਿਆ ਹੋਇਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਗ਼ਰੀਬ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਜਾਣੂ ਕਰਵਾਉਣ ਲਈ ਸਿੱਖ ਪੰਥ ਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਗੁਰੂ ਘਰਾਂ ਵਿੱਚ ਆਈਏਐਸ ਆਈਪੀਐਸ ਤੇ ਪੀਸੀਐਸ ਪੋਸਟਾਂ ਤੇ ਲੱਗਣ ਲਈ ਬੱਚਿਆਂ ਵਾਸਤੇ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਦਾ ਪ੍ਰਬੰਧ ਕਰੇ ਗਹਿਰੀ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਚਿਲਡਰਨ ਡੇ ਮਨਾਉਣਾ ਚਾਹੀਦਾ ਹੈ ਨਗਰ ਕੀਰਤਨ ਵਿਚ ਸੇਵਾ ਕਰਨ ਵਾਲੇ ਬੀਬੀਆਂ ਅਤੇ ਸੇਵਾਦਾਰਾਂ ਨੂੰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਕਮੇਟੀ ਦੇ ਪ੍ਰਧਾਨ ਡਾ ਬਲਕਾਰ ਸਿੰਘ ਸੋਹਲ ਨੇ ਕਿਹਾ ਕਿ ਅੰਮ੍ਰਿਤ ਛਕ ਕੇ ਸਿੰਘ ਬਣਨ ਵਾਲੇ ਪੁਰਾਣੀਆਂ ਨੂੰ ਪੰਜ ਕਕਾਰ ਕਮੇਟੀ ਵੱਲੋਂ ਬਹੁਤ ਦਿੱਤੇ ਜਾਂਦੇ ਹਨ ਇਸ ਮੌਕੇ ਦਸ ਪ੍ਰਾਣੀ ਅੰਮ੍ਰਿਤ ਛਕਣ ਲਈ