ਸਵੀਪ ਗਤੀਵਿਧੀਆ ਸਬੰਧੀ ਕੈਂਪ ਆਯੋਜਿਤ
ਵੋਟ ਦੀ ਅਹਿਮੀਅਤ ਬਾਰੇ ਕਰਵਾਇਆ ਜਾਣੂ
ਬਠਿੰਡਾ, 24 ਦਸੰਬਰ( ਗੁਰਸੀਸ )-ਅਗਾਮੀ ਵਿਧਾਨ ਸਭਾ ਚੋਣਾਂ 2022 ਦੇ ਸੰਬੰਧ ਵਿੱਚ ਸਥਾਨਕ ਗਿਆਨੀ ਜੈਲ ਸਿੰਘ ਇੰਜੀ: ਕਾਲਜ ਵਿਖੇ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਡੀ.ਐਮ. ਸ. ਕੰਵਰਜੀਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਸਵੀਪ ਗਤੀਵਿਧੀਆ ਸਬੰਧੀ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਭਾਰਤੀ ਲੋਕਤੰਤਰ ਵਿੱਚ ਵੋਟ ਦੀ ਅਹਿਮੀਅਤ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਕੈਂਪ ਵਿਚ ਸਵੀਪ ਟੀਮ ਮੈਬਰ ਸ. ਪ੍ਰਗਟ ਸਿੰਘ ਵੱਲੋਂ ਲੋਕਤੰਤਰ ਬਾਰੇ ਜਾਗਰੂਕ ਕੀਤਾ ਗਿਆ। ਸਵੀਪ ਟੀਮ ਮੈਬਰ ਸ੍ਰੀ. ਗੁਰਬਖਸ਼ ਲਾਲ ਵਲੋ ਈ.ਵੀ.ਐਮ ਅਤੇ ਖਾਸ ਤੌਰ ਤੇ ਵੀ.ਵੀ.ਪੈਟ ਮਸ਼ੀਨ ਬਾਰੇ ਵਿਸਥਾਰ ਵਿਚ ਦਸਿਆ ਗਿਆ ਅਤੇ ਅਗਾਮੀ ਵਿਧਾਨ ਸਭਾ ਚੋਣਾ 2022 ਵਿਚ ਵੱਧ ਤੋ ਵੱਧ ਵੋਟਾ ਪਾਉਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਸੁਪਰਵਾਈਜਰ ਸ ਸੁਖਪਾਲ ਸਿੰਘ ਵਲੋ ਕਾਲਜ ਵਿਦਿਆਰਥੀਆ ਨੂੰ ਵੱਖ-ਵੱਖ ਐਪਸ ਵਿਚ ਵੋਟ ਬਣਾਉਣ ਬਾਰੇ ਦੱਸਿਆ ਗਿਆ।
ਇਸ ਮੌਕੇ ਸਵੀਪ ਟੀਮ ਮੈਬਰ ਸੁਮਿਤ ਗੋਇਲ, ਰਾਮ ਉਜਾਗਰ ਅਤੇ ਸੁਪਰਵਾਈਜਰ ਸ. ਸੁਖਪਾਲ ਸਿੰਘ ਹਾਜ਼ਰ ਰਹੇ।