You are currently viewing ਗੁਰੂ  ਨਾਨਕ ਦੇਵ ਕਾਲਜ ਆਫ ਐਜੂਕੇਸ਼ਨ, ਮਜਾਤੜੀ (ਮੋਹਾਲੀ) ਵਿਖੇ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਵਲੋ ਬੇਰੁਜ਼ਗਾਰ ਉੱਦਮੀਆਂ ਨੂੰ ਸਵੈ-ਰੁਜ਼ਗਾਰ ਪ੍ਰਾਪਤ ਕਰਨ ਲਈ ਜ਼ਿਲ੍ਹਾ ਪੱਧਰੀ  ਲਾਇਆ ਗਿਆ ਜਾਗਰੂਕਤਾ ਕੈਂਪ*

ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ, ਮਜਾਤੜੀ (ਮੋਹਾਲੀ) ਵਿਖੇ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਵਲੋ ਬੇਰੁਜ਼ਗਾਰ ਉੱਦਮੀਆਂ ਨੂੰ ਸਵੈ-ਰੁਜ਼ਗਾਰ ਪ੍ਰਾਪਤ ਕਰਨ ਲਈ ਜ਼ਿਲ੍ਹਾ ਪੱਧਰੀ ਲਾਇਆ ਗਿਆ ਜਾਗਰੂਕਤਾ ਕੈਂਪ*

ਬੇਰੁਜ਼ਗਾਰੀ ਦੀ ਸਮੱਸਿਆ ਦੇ ਹਲ਼  ਲਈ ਪੰਜਾਬ ਰਾਜ ਖਾਦੀ ਵਿਭਾਗ ਵਲੋ ਦਿਹਾਤੀ ਖੇਤਰਾਂ ਵਿਚ ਲੋਕਾਂ ਨੂੰ ਵੱਡੇ ਪੱਧਰ ਸਵੈ ਰੋਜਗਾਰ ਮੇਲਾ ਕਰਵਾਉਣ ਲਈ ਵਿਭਾਗ ਵੱਲੋਂ ਸਾਂਝੇ ਤੌਰ ਤੇ ਇਕ ਸਕੀਮ ਚਲਾਈ ਜਾ ਰਹੀ ਹੈ-ਮਮਤਾ ਦੱਤਾ, ਚੇਅਰਪਰਸਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ

ਐੱਸ ਏ ਐੱਸ ਨਗਰ 21 ਦਸੰਬਰ:

ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ, ਮਜਾਤੜੀ (ਮੋਹਾਲੀ) ਵਿਖੇ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਵਲੋ ਬੇਰੁਜ਼ਗਾਰ ਉੱਦਮੀਆਂ ਨੂੰ ਸਵੈ-ਰੁਜ਼ਗਾਰ ਪ੍ਰਾਪਤ ਕਰਨ ਲਈ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਨ ਯੋਜਨਾ ਤਹਿਤ ਪੰਜਾਬ ਖਾਦੀ ਬੋਰਡ ਵੱਲੋਂ ਉਦਯੋਗਾਂ ਲਈ 25 ਤੋਂ 35% ਦੀ ਸਬਸਿਡੀ ਤਹਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਪ੍ਰੋਗਰਾਮ ਵਿਚ ਆਸ ਪਾਸ ਤੋਂ ਵੱਡੀ ਗਿਣਤੀ ਵਿਚ ਪਿੰਡਾਂ ਦੇ ਨੌਜਵਾਨਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਲਾਭ ਉਠਾਇਆ । ਇਸ ਪ੍ਰੋਗਰਾਮ ਵਿੱਚ ਬੁਲਾਰਿਆ ਨੇ ਦੱਸਿਆ ਕਿ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਦਾ ਸਮਾਧਾਨ ਕਰਨ ਲਈ ਪੰਜਾਬ ਰਾਜ ਖਾਦੀ ਵਿਭਾਗ ਵਲੋ ਦਿਹਾਤੀ ਖੇਤਰਾਂ ਵਿਚ ਲੋਕਾਂ ਨੂੰ ਵੱਡੇ ਪੱਧਰ ਸਵੈ ਰੋਜਗਾਰ ਮੇਲਾ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਗਰਾਮ ਅਧੀਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਅਤੇ ਉਦਯੋਗ ਵਿਭਾਗ ਵੱਲੋਂ ਸਾਂਝੇ ਤੌਰ ਤੇ ਇਕ ਸਕੀਮ ਚਲਾਈ ਜਾ ਰਹੀ ਹੈ । ਇਸ ਸਕੀਮ ਅਧੀਨ  ਪੰਜਾਬ ਖਾਦੀ ਉਦਯੋਗ ਦੀ ਚੋਣ ਕਰ ਕੇ ਉਨ੍ਹਾਂ ਲਈ ਤਿਆਰ ਕਰ ਕੇ ਭੇਜੇ ਜਾਂਦੇ ਹਨ । ਇਸ ਮੌਕੇ ਕਾਲਜ ਦੇ ਚੇਅਰਮੈਨ ਤਾਰਾ ਸਿੰਘ ਵੱਲੋਂ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਵਿਚ ਖਾਦੀ ਉਦਯੋਗ ਵੱਲੋਂ ਇਹ ਕੈਂਪ ਲਾਇਆ ਜਾ ਰਿਹਾ ਹੈ ਇਲਾਕੇ ਦੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾਈ ਜਾ ਰਹੀ ਹੈ । ਇਸ ਮੌਕੇ ਸ਼੍ਰੀਮਤੀ ਮਮਤਾ ਦੱਤਾ, ਚੇਅਰਪਰਸਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਨੇ ਕਿਹਾ ਕਿ ਇਸ ਸਕੀਮ ਅਧੀਨ ਇਹ ਜਰੂਰੀ ਹੋਵੇਗਾ ਕਿ ਲਾਭਪਾਤਰੀ ਵੱਲੋਂ ਪ੍ਰਾਜੈਕਟ ਵਿੱਚ ਲਗਾਈ ਗਈ ਪੂੰਜੀ ਲਾਗਤ ਦੇ ਹਰ ਇੱਕ ਲੱਖ ਪਿੱਛੇ ਇਕ ਵਿਅਕਤੀ ਨੂੰ ਰੁਜ਼ਗਾਰ ਦੇਣਾ ਲਾਜ਼ਮੀ ਹੈ । ਇਹ ਸਕੀਮ ਅਧੀਨ ਵਿਕਾਸ ਹੀ ਪੇਂਡੂ ਖੇਤਰ ਵਿੱਚ ਹੀ ਲਗਾਈ ਜਾ ਸਕਦੀ ਹੈ ਦਿਹਾਤੀ ਖੇਤਰ ਦਾ ਭਾਵ ਹੈ ਪੰਜਾਬ ਦੇ ਸਾਰੇ ਪਿੰਡਾਂ ਦੇ ਸਾਰੇ ਕਸਬੇ ਦੀ ਸਾਲ 2001 ਦੀ ਜਨਸੰਖਿਆ ਅਨੁਸਾਰ ਵੀਚਾਰ ਭਾਗ ਵਿਚ ਕੰਮ ਕਰਨ ਵਾਲੇ ਜਗਾ ਦੀ ਕੀਮਤ ਸ਼ਾਮਲ ਨਹੀਂ ਹੋਵੇਗੀ ਲਾਗਤ ਵਾਲੇ ਪ੍ਰਾਜੈਕਟਾਂ ਦੀ ਪ੍ਰਗਤੀ ਤਿਆਰ ਕਰੋ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਮੇਰਾ ਇਹ ਵਿਸ਼ਵਾਸ ਹੈ ਕਿ ਪੰਜਾਬ ਦੇ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਲਾਭ ਉਠਾਉਂਦੇ ਹੋਏ ਇਨ੍ਹਾਂ ਸਕੀਮਾਂ ਨੂੰ ਆਪੋ ਆਪਣੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਇਸ ਮੌਕੇ ਮੇਜਰ ਸਿੰਘ ਭੈਣੀ, ਵਾਈਸ ਚੇਅਰਮੈਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ,ਪੁਸ਼ਪਿੰਦਰ ਸ਼ਰਮਾ, ਡਾਇਰੈਕਟਰ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ,ਵਿਜੇ ਸ਼ਰਮਾ (ਟਿੰਕੂ) ਡਾਇਰੈਕਟਰ, ਯੋਜਨਾ ਬੋਰਡ, ਮੋਹਾਲੀ,ਸੁਖਵਿੰਦਰ ਸਿੰਘ, ਸਟੇਟ ਅਫਸਰ, ਖਾਦੀ ਗ੍ਰਾਮ ਅਤੇ ਉਦਯੋਗ ਕਮਿਸ਼ਨ, ਭਾਰਤ ਸਰਕਾਰ, ਸ੍ਰੀ ਦਲਜੀਤ ਸਿੰਘ ਸਿੱਧੂ, ਮੈਂਬਰ ਸਕੱਤਰ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ, ਸ੍ਰੀ ਮਾਨ ਮਹਿੰਦਰੂ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਹਾਲੀ, ਸ਼੍ਰੀ ਦਵਿੰਦਰ ਸਿੰਘ, ਸਟੇਟ ਅਫਸਰ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਪ੍ਰਬੰਧਕ. ਤਾਰਾ ਸਿੰਘ, ਚੇਅਰਮੈਨ, ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ, ਪਿੰਡ ਮਾਜਤਰੀ, ਮੋਹਾਲੀ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਅਰਪਿਤ ਗੁਪਤਾ, ਹਰਮਿੰਦਰ ਸਿੰਘ ਨਾਰੰਗ, ਜਤਿੰਦਰ ਪਾਲ ਸਿੰਘ, ਹਰਮੀਤ ਸਿੰਘ, ਦਮਨਪ੍ਰੀਤ ਸਿੰਘ, ਅਨਿਲ ਗੁਪਤਾ, ਅਸ਼ੋਕ ਬਾਂਸਲ,ਸੁਖਦੀਪ ਚੌਧਰੀ, ਸਹਾਇਕ ਆਬਕਾਰੀ ਕਰ ਕਮਿਸ਼ਨਰ, ਰਿਟਾ. ਗੁਰਜੀਤ ਸਿੰਘ, ਸੁਖਵਿੰਦਰ ਸਿੰਘ, ਵਿਵੇਕ ਮਨਹਾਸ ਆਦਿ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਹਾਜਰ ਸਨ।