ਆਗਾਮੀ ਵਿਧਾਨ ਸਭਾ ਚੋਣਾਂ 2022
ਸਵੀਪ ਗਤੀਵਿਧੀਆਂ ਸਬੰਧੀ ਕੈਂਪ ਆਯੋਜਿਤ
ਬਠਿੰਡਾ, 17 ਦਸੰਬਰ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਡੀਐਮ ਬਠਿੰਡਾ ਸ਼੍ਰੀ ਕੰਵਰਜੀਤ ਸਿੰਘ ਦੀ ਰਹਿਨੁਮਾਈ ਤੇ ਬਠਿੰਡਾ ਦੀ ਸ਼ਹਿਰੀ ਸਵੀਪ ਨੋਡਲ ਅਫ਼ਸਰ ਸ਼੍ਰੀਮਤੀ ਭੁਪਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਗੁਰੂ ਨਾਨਕ ਪੁਰਾ ਵਿਖੇ ਸਵੀਪ ਗਤੀਵਿਧੀਆਂ ਸਬੰਧੀ ਇੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ।
ਇਸ ਮੌਕੇ ਸਵੀਪ ਟੀਮ ਮੈਂਬਰ ਸ਼੍ਰੀ ਗੁਰਬਖ਼ਸ਼ ਲਾਲ ਵਲੋਂ ਲੋਕਤੰਤਰ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਸੀਨੀਅਰ ਸਵੀਪ ਮੈਂਬਰ ਸ. ਪ੍ਰਗਟ ਸਿੰਘ ਵਲੋਂ ਈਵੀਐਮ ਅਤੇ ਖਾਸ ਤੌਰ ਤੇ ਵੀਵੀਪੈਟ ਮਸ਼ੀਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ-2022 ਵਿਚ ਬਿਨਾਂ ਕਿਸੇ ਡਰ ਭੈਅ ਦੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਆ।
ਇਸ ਮੌਕੇ ਸੁਪਰਵਾਈਜ਼ਰ ਸ਼੍ਰੀ ਜਸਕਰਨ ਸਿੰਘ, ਬੀਐਲਓ ਸ਼੍ਰੀ ਹਰਿੰਦਰ ਸਿੰਘ, ਬੀਐਲਓ ਸ਼੍ਰੀ ਜਸਵਿੰਦਰ ਕੁਮਾਰ, ਬੀਐਲਓ ਸ਼੍ਰੀ ਰਾਜਵੀਰ ਸਿੰਘ ਅਤੇ ਬੀਐਲਓ ਸ਼੍ਰੀ ਟਵਿੰਕਲ ਆਦਿ ਹਾਜ਼ਰ ਸਨ।