You are currently viewing Meeting held for smooth running of District Bureau of Industry and Investment Promotion.

Meeting held for smooth running of District Bureau of Industry and Investment Promotion.

ਜ਼ਿਲ੍ਹਾ ਬਿਉਰੋ ਆਫ ਇੰਡਸਟਰੀ ਤੇ ਇਨਵੈਸਟਮੈਂਟ ਪਰੋਮੋਸ਼ਨ ਨੂੰ ਸੁਚਾਰੂ ਤੌਰ ਤੇ ਚਲਾਉਣ ਲਈ ਕੀਤੀ ਮੀਟਿੰਗ

ਨਵੇਂ ਸਥਾਪਿਤ ਤੇ ਪੁਰਾਣੇ ਉਦਯੋਗਾਂ ਨੂੰ ਪ੍ਰਫੁਲਿੱਤ ਕਰਨ ਲਈ ਬਿਊਰੋ ਦੀ ਸਥਾਪਨਾ

ਬਠਿੰਡਾ, 17 ਦਸੰਬਰ (ਲਖਵਿੰਦਰ ਸਿੰਘ ਗੰਗਾ)

ਪ੍ਰਿੰਸੀਪਲ ਸਕੱਤਰ ਉਦਯੋਗ ਤੇ ਕਾਮਰਸ ਸ. ਤੇਜਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਿਉਰੋ ਆਫ ਇੰਡਸਟਰੀ ਤੇ ਇਨਵੈਸਟਮੈਟ ਪਰੋਮੋਸ਼ਨ ਨੂੰ ਸੁਚਾਰੂ ਤੌਰ ਤੇ ਚਲਾਉਣ ਲਈ ਮਿੰਨੀ ਸਕੱਤਰੇਤ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦੇ, ਪ੍ਰਮੁੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਤੇ ਵਿਭਾਗਾਂ ਦੇ ਨੋਡਲ ਅਫ਼ਸਰ ਸ਼ਾਮਿਲ ਹੋਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਬਾਜਵਾ ਨੇ ਕਿਹਾ ਕਿ ਜ਼ਿਲਾ ਪੱਧਰ ਤੇ ਇਸ ਬਿਉਰੋ ਰਾਹੀਂ 25 ਕਰੋੜ ਦੀ ਪੂੰਜੀ ਤੱਕ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਇਆ ਕਰੇਗਾ। ਉਨ੍ਹਾਂ ਉਦਯੋਗਪਤੀਆਂ ਨੂੰ ਕਿਹਾ ਕਿ ਇਸ ਬਿਉਰੋ ਨੂੰ ਸੁਚਾਰੂ ਤੌਰ ਤੇ ਚਲਾਉਣ ਲਈ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਹਾਜ਼ਰ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਉਦਯੋਗਾਂ ਨੂੰ ਲੋੜੀਦੀਆਂ ਕਲੀਅਰੈਂਸ ਸਮਾਂਬੱਧ ਤਰੀਕੇ ਨਾਲ ਪਹਿਲ ਦੇ ਅਧਾਰ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਇਸ ਬਿਉਰੋ ਦੇ ਸੀ.ਈ.ਓ ਡਿਪਟੀ ਕਮਿਸ਼ਨਰ ਹਨ ਤੇ ਮੈਂਬਰ ਸਕੱਤਰ ਜਨਰਲ ਮੈਨੇਜਰ ਜ਼ਿਲਾ ਉਦਯੋਗ ਹਨ।

ਮੀਟਿੰਗ ਦੌਰਾਨ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸ. ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਡਿਪਾਰਟਮੈਂਟ ਆਫ ਇਨਵੈਸਟਮੈਂਟ ਪ੍ਰਮੋਸ਼ਨ ਅਨੁਸਾਰ ਨਵੇਂ ਉਦਯੋਗ ਨੂੰ ਸਥਾਪਿਤ ਕਰਨ ਲਈ ਤੇ ਪੁਰਾਣੇ ਉਦਯੋਗਾਂ ਨੂੰ ਵਾਧੇ ਲਈ ਸਹੂਲਤ ਦੇਣ ਲਈ ਜ਼ਿਲ੍ਹਾ ਪੱਧਰੀ ਬਿਉਰੋ ਦੀ ਸਥਾਪਨਾ ਕੀਤੀ ਗਈ ਹੈ। ਇਹ ਬਿਉਰੋ ਜ਼ਿਲ੍ਹਾ ਬਿਉਰੋ ਆਫ ਇੰਪਲਾਈਮੈਂਟ ਦੇ ਦਫ਼ਤਰ ਵਿੱਚ ਖੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਵਾਲੇ ਦਿਨ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰ ਉਦਯੋਗਾਂ ਨੂੰ ਕਲਿਅਰੈਸ, ਐਨ.ਓ.ਸੀ ਆਦਿ ਦਾ ਨਿਪਟਾਰਾ ਕਰਨ ਲਈ ਬੈਠਿਆ ਕਰਨਗੇ।

ਇਸ ਮੌਕੇ ਬੀ.ਸੀ.ਸੀ.ਆਈ ਦੇ ਪ੍ਰਧਾਨ ਸ੍ਰੀ ਰਾਮ ਪ੍ਰਕਾਸ਼ ਜਿੰਦਲ, ਬਠਿੰਡਾ ਇੰਡਸਟਰੀਅਲ ਆਨਰਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਰਿੰਦਰ ਮਾਨ, ਨਾਰਥਨ ਟੂਲਰਜ਼ ਮੈਨੂਫ਼ੈਕਚਰਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਕਰਮ ਗਰਗ, ਸਪੋਰਟਕਿੰਗ ਇੰਡਸਟਰੀ ਦੇ ਸ੍ਰੀ ਰਜਿੰਦਰ ਪਾਲ, ਕਾਰਗਿਲ ਇੰਡਸਟਰੀ ਤੋਂ ਮਿਸ ਤਨੂ, ਐਸਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਰਵੀਪਾਲ, ਸ਼੍ਰੀ ਜਸਪ੍ਰੀਤ ਸਿੰਘ ਮਾਨ, ਈਟੀਓ, ਡਿਪਟੀ ਡਾਇਰੈਕਟਰ ਫੈਕਟਰੀਜ਼, ਟਾਊਨ ਪਲੈਨਿੰਗ ਵਿਭਾਗ ਅਤੇ ਵਣ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।