ਲੋਕ ਭਲਾਈ ਸਕੀਮਾਂ ਦਾ ਲਾਹਾ ਦੇਣ ਲਈ ਸੁਵਿਧਾ ਕੈਂਪ 16 ਤੇ 17 ਦਸੰਬਰ ਨੂੰ :ਡਿਪਟੀ ਕਮਿਸ਼ਨਰ
ਕੈਂਪਾਂ ਦੌਰਾਨ ਬਠਿੰਡਾ ਉੱਪ ਮੰਡਲ ਅਧੀਨ ਪੈਂਦੇ ਖੇਤਰ ਦੇ ਲੋਕ ਲੈ ਸਕਦੇ ਹਨ ਲਾਹਾ
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਏ ਜਾਣਗੇ ਕੈਂਪ
ਬਠਿੰਡਾ, 15 ਦਸੰਬਰ (ਲਖਵਿੰਦਰ ਸਿੰਘ ਗੰਗਾ)
ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਘਰ-ਘਰ ਤੱਕ ਯੋਗ ਲਾਭਪਾਤਰੀਆਂ ਨੂੰ ਲਾਭ ਪੁਹੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ 16 ਅਤੇ 17 ਦਸੰਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ.ਅਰਵਿੰਦਪਾਲ ਸਿੰਘ ਸੰਧੂ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ. ਸੰਧੂ ਦੱਸਿਆ ਕਿ ਸਥਾਨਕ ਤਹਿਸੀਲ ਕੰਪਲੈਕਸ ਦੇ ਬਾਹਰ ਲਗਾਏ ਜਾਣ ਵਾਲੇ ਇਸ ਦੋ ਰੋਜਾਂ ਕੈਂਪਾਂ ਦੌਰਾਨ ਬਠਿੰਡਾ ਉੱਪ ਮੰਡਲ ਅਧੀਨ ਪੈਂਦੇ ਖੇਤਰ ਦੇ ਲੋੜਵੰਦ ਲਾਭਪਾਤਰੀ ਸ਼ਿਰਕਤ ਕਰਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਹਾ ਲੈ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ.ਅਰਵਿੰਦਪਾਲ ਸਿੰਘ ਸੰਧੂ ਨੇ ਇਹ ਵੀ ਦੱਸਿਆ ਕਿ ਇਨਾਂ ਕੈਂਪਾਂ ’ਚ ਵਿਸ਼ੇਸ਼ ਤੌਰ ਤੇ ਕੋਵਿਡ-19 ਦੌਰਾਨ ਜਾਨ ਗੁਆ ਚੁੱਕੇ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ 50,000/- ਦੀ ਐਕਸ਼ ਗਰੇਸ਼ੀਆਂ ਗਰਾਂਟ ਸਬੰਧੀ ਵੀ ਫਾਰਮ ਭਰੇ ਜਾਣਗੇ।