ਆਗਾਮੀ ਵਿਧਾਨ ਸਭਾ ਚੋਣਾਂ-2022
ਸਵੀਪ ਗਤੀਵਿਧੀਆਂ ਸਬੰਧੀ ਕੈਂਪ ਆਯੋਜਿਤ
ਬਠਿੰਡਾ, 14 ਦਸਬੰਰ (ਲਖਵਿੰਦਰ ਸਿੰਘ ਗੰਗਾ)
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ.ਅਰਵਿੰਦਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਬਠਿੰਡਾ ਸ਼ਹਿਰੀ ਸਵੀਪ ਟੀਮ ਦੇ ਨੋਡਲ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ ਦੀ ਅਗਵਾਈ ਹੇਠ ਸਥਾਨਕ ਮਹੰਤ ਗੁਰਵੰਤਾ ਦਾਸ ਮੈਮੋਰੀਅਲ ਨਰਸਿੰਗ ਕਾਲਜ ਬਠਿੰਡਾ ਵਿਖੇ ਸਵੀਪ ਗਤੀਵਿਧੀਆਂ ਸਬੰਧੀ ਸਪੈਸ਼ਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਈ.ਵੀ.ਐਮ ਮਸ਼ੀਨ ਅਤੇ ਵੀ.ਵੀ.ਪੈਂਟ ਮਸ਼ੀਨ ਸਬੰਧੀ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਕੈਂਪ ਦੌਰਾਨ ਮੌਜੂਦ ਸਕੂਲੀ ਵਿਦਿਆਰਥੀਆਂ ਅਤੇ ਸਟਾਫ ਆਦਿ ਨੂੰ ਵੋਟ ਬਣਾਉਣ, ਪਾਉਣ ਦਾ ਤਰੀਕਾ ਅਤੇ ਭਾਰਤੀ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਤੋਂ ਇਲਾਵਾ ਸਪੇਸ਼ਲ ਵੀ.ਵੀ.ਪੈਂਟ ਮਸ਼ੀਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੁਪਰਵਾਈਜ਼ਰ ਸ.ਅਕੁਰ ਗੋਇਲ ਵੱਲੋਂ ਸਵੀਪ ਟੀਮ ਮੈਬਰਜ਼ ਦਾ ਧੰਨਵਾਦ ਕੀਤਾ ਗਿਆ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਵੀਪ ਟੀਮ ਮੈਬਰਜ਼ ਸ.ਪ੍ਰਗਟ ਸਿੰਘ, ਸ੍ਰੀ.ਗੁਰਬਖਸ਼ ਲਾਲ, ਸ੍ਰੀ ਰਾਮ ਉਜਾਗਰ ਅਤੇ ਸ੍ਰੀ ਸੁਮਿਤ ਗੋਇਲ ਆਦਿ ਹਾਜ਼ਰ ਸਨ।