You are currently viewing The state government has taken all possible steps to provide employment to the youth and start self employment through door to door employment and business mission

The state government has taken all possible steps to provide employment to the youth and start self employment through door to door employment and business mission

ਸੂਬਾ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਹਰ ਸੰਭਵ ਉਪਰਾਲੇ
 

ਰੋਜ਼ਗਾਰ ਮੇਲੇ ਦੌਰਾਨ 18 ਪ੍ਰਾਰਥੀਆਂ 2 ਲੱਖ 40 ਹਜ਼ਾਰ ਸਲਾਨਾ ਪੈਕੇਜ ਤੇ ਸਲੈਕਟਰ

ਮਲੇਰਕੋਟਲਾ 07 ਦਸੰਬਰ (ਲਖਵਿੰਦਰ ਸਿੰਘ ਗੰਗਾ)

ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ  ਰਹੇ ਹਨ । ਜਿਸ ਤਹਿਤ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਹਾਈ ਐਂਡ ਜੇਬ ਫੇਅਰ ਲਗਾਈਆਂ ਗਿਆ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀ ਰਵਿੰਦਰਪਾਲ ਸਿੰਘ ਚਹਿਲ ਨੇ ਦਿੱਤੀ । ਉਨ੍ਹਾਂ ਹੋਰ ਕਿਹਾ ਕਿ ਇਹ ਰੋਜ਼ਗਾਰ ਮੇਲੇ ਸਵੈ ਰੋਜ਼ਗਾਰ ਸ਼ੁਰੂ ਕਰਨ ਵਾਲੇ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ  ਹਾਈ ਐਂਡ ਜੇਬ ਫੇਅਰ ਵਿੱਚ ਜ਼ਿਲ੍ਹੇ ਦੀਆਂ ਨਾਮਵਰ ਕੰਪਨੀਆਂ ਜਿਵੇਂ ਕਿ ਕੂਲਕਿੰਗ ਉਦਯੋਗ, ਤਾਰਾ ਫੀਡ, ਆਈ.ਸੀ.ਆਈ. ਫਾਊਂਡੇਸ਼ਨ, ਸ਼ਰੇਆਨਸ ਇੰਡ: ਲਿਮ:, ਸਕਾਈ ਇੰਟਰਨੈਸ਼ਨਲ, ਅਰਿਹੰਤ ਸਪਿੰਨਿੰਗ ਮਿਲਜ਼ ਆਦਿ ਵੱਲੋਂ ਸ਼ਮੂਲੀਅਤ ਕੀਤੀ ਗਈ।
ਉਨ੍ਹਾਂ ਹੋਰ ਦੱਸਿਆ ਕਿ  ਇਸ ਮੇਲੇ ਵਿੱਚ 156 ਪ੍ਰਾਰਥੀਆਂ ਨੇ ਹਿੱਸਾ ਲਿਆ। ਜਿੰਨ੍ਹਾਂ ਦੀ ਯੋਗਤਾ ਅਨੁਸਾਰ ਵੱਖ ਵੱਖ ਕੰਪਨੀਆਂ ਕੋਲ ਇੰਟਰਵਿਊ ਕਰਵਾਈ ਗਈ ਅਤੇ ਕੁੱਲ 18 ਪ੍ਰਾਰਥੀਆਂ ਨੂੰ 2.40 ਲੱਖ ਸਲਾਨਾ ਪੈਕੇਜ ਤੇ ਸਲੈਕਟਰ ਕੀਤਾ ਗਿਆ ਅਤੇ ਕੁੱਲ 37 ਪ੍ਰਾਰਥੀਆਂ ਨੂੰ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ।
ਉਨ੍ਹਾਂ ਹੋਰ ਦੱਸਿਆ ਕਿ ਮਿਤੀ 06 ਦਸੰਬਰ ਨੂੰ ਆਯੋਜਿਤ ਸਵੈ ਰੋਜ਼ਗਾਰ ਮੇਲਾ ਦੌਰਾਨ ਸਵੈ-ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ 59 ਪ੍ਰਾਰਥੀਆਂ ਵੱਲੋਂ ਇਸ ਮੇਲੇ ਵਿੱਚ ਨਵੇਂ ਲੋਨ ਲੈਣ ਲਈ ਅਪਲਾਈ ਕੀਤਾ ਸੀ । ਜਿਨ੍ਹਾਂ ਦੇ ਲਗਭਗ  93 ਲੱਖ 90 ਰੁਪਏ ਦੇ ਕੇਸਾਂ ਨੂੰ ਮੌਕੇ ਤੇ ਪ੍ਰਵਾਨ ਕੀਤਾ ਗਏ ਸਨ ਅਤੇ  ਕਰੀਬ 65 ਲੱਖ 21 ਹਜ਼ਾਰ ਰੁਪਏ ਦੇ 44 ਪ੍ਰਾਰਥੀਆਂ ਦੇ ਕੇਸ ਜੋ ਪਹਿਲਾ ਪ੍ਰਵਾਨ ਹੋ ਚੁੱਕੇ ਉਨ੍ਹਾਂ ਨੂੰ ਮੌਕੇ ਤੇ ਡਿਸਬਰਸਮੈਂਟ ਕੀਤੀ ਗਈ ਸੀ । ਮੇਲੇ ਵਿੱਚ ਭਾਗ ਲੈਣ ਵਾਲੇ 23 ਤਕਨੀਕੀ ਮਾਹਿਰ ਪ੍ਰਾਰਥੀਆਂ ਦੀ ਵੱਖ ਵੱਖ ਕੰਪਨੀਆਂ ਵਿੱਚ ਨੌਕਰੀ ਪੱਤਰ ਦਿੱਤੇ ਵੀ ਦਿੱਤੇ ।