You are currently viewing Randeep Nabha demands 5 lakh metric tonnes of urea from Union government by December 15

Randeep Nabha demands 5 lakh metric tonnes of urea from Union government by December 15

ਰਣਦੀਪ ਨਾਭਾ ਨੇ ਕੇਂਦਰ ਸਰਕਾਰ ਤੋਂ 15 ਦਸੰਬਰ ਤੱਕ 5 ਲੱਖ ਮੀਟਿ੍ਰਕ ਟਨ ਯੂਰੀਆ ਉਪਲਬਧ ਕਰਾਉਣ ਦੀ ਕੀਤੀ ਮੰਗ

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦਾਂ ਦੀ ਸਪਲਾਈ ਕਰਨ ਦਾ ਦਿੱਤਾ ਭਰੋਸਾ

ਚੰਡੀਗੜ, 23 ਨਵੰਬਰ (ਲਖਵਿੰਦਰ ਸਿੰਘ ਗੰਗਾ)

ਪੰਜਾਬ ਦੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਯੂਰੀਆ ਉਪਲਬਧ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਮੰਗਲਵਾਰ ਨੂੰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਕੋਲ ਪੰਜਾਬ ਲਈ ਡੀਏਪੀ ਦੀ ਮੰਗ ਜ਼ੋਰ ਨਾਲ ਉਠਾਈ ਅਤੇ ਅਪੀਲ ਕੀਤੀ ਕਿ ਇਹੋ ਸਮੇਂ ਦੀ ਮੰਗ ਹੈ ਕਿਉਂਕਿ ਸੂਬੇ ਨੂੰ 15 ਦਸੰਬਰ ਤੱਕ 5 ਲੱਖ ਮੀਟਿ੍ਰਕ ਟਨ ਯੂਰੀਆ ਦੀ ਸਖਤ ਲੋੜ ਹੈ।
ਕੇਂਦਰੀ ਮੰਤਰੀ ਨਾਲ ਕੀਤੀ ਇੱਕ ਆਨਲਾਈਨ ਮੀਟਿੰਗ ਦੌਰਾਨ ਸ੍ਰੀ ਨਾਭਾ ਨੇ ਕਿਹਾ ਕਿ ਸੂਬੇ ਨੂੰ ਕਣਕ ਦੀ ਬਿਜਾਈ ਦੇ ਪਹਿਲੇ 25 ਦਿਨਾਂ ਦੌਰਾਨ ਲੋੜੀਂਦੀ ਮਾਤਰਾ ਵਿੱਚ ਯੂਰੀਆ ਦੀ ਲੋੜ ਹੁੰਦੀ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹਾੜੀ 2021-22 ਲਈ ਪੰਜਾਬ ਲਈ 14.50 ਲੱਖ ਮੀਟਰਕ ਟਨ ਯੂਰੀਆ ਅਲਾਟ ਕੀਤਾ , ਪਰ ਅਕਤੂਬਰ-2021 ਦੌਰਾਨ 2.76 ਲੱਖ ਮੀਟਰਕ ਟਨ ਯੂਰੀਆ ਦੀ ਅਲਾਟਮੈਂਟ ਲਈ ਸਾਨੂੰ ਸਿਰਫ 2.53 ਲੱਖ ਮੀਟਰਕ ਟਨ ਯੂਰੀਆ ਹੀ ਪ੍ਰਾਪਤ ਹੋਇਆ ਹੈ। ਇਸੇ ਤਰਾਂ ਨਵੰਬਰ-2021 ਵਾਸਤੇ ਅਲਾਟਡ 3.33  ਲੱਖ ਮੀਟਰਕ ਟਨ ਯੂਰੀਆ ਦੇ ਨਿਸਬਤ 22 ਨਵੰਬਰ, 2021 ਤੱਕ 2.26 ਐਲਐਮਟੀ ਯੂਰੀਆ ਹੀ  ਵੰਡਿਆ ਗਿਆ । ਸ੍ਰੀ  ਨਾਭਾ ਨੇ ਦੱਸਿਆ ਕਿ ਸੂਬੇ ਕੋਲ ਹੁਣ ਤੱਕ ਕੁੱਲ 6.72 ਲੱਖ ਮੀਟਰਕ ਟਨ ਯੂਰੀਆ ਉਪਲਬਧ ਹੈ ਜਦਕਿ ਕਿਸਾਨਾਂ ਨੂੰ ਇਸ ਸਮੇਂ 5 ਐਲਐਮਟੀ ਲੋੜੀਂਦਾ ਹੈ ।

ਮੰਤਰੀ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ । ਉਨਾਂ ਕਿਹਾ ਕਿ  2.56 ਲੱਖ ਮੀਟਰਕ ਟਨ ਡੀਏਪੀ ਦੀ ਐਲੋਕੇਸ਼ਨ ਦੇ ਮੁਕਾਬਲੇ 1.49 ਲੱਖ ਮੀਟਰਕ ਟਨ ਯੂਰੀਆ ਹੀ ਪ੍ਰਾਪਤ ਹੋਇਆ ਹੈ ਅਤੇ ਅਕਤੂਬਰ ਅਤੇ ਨਵੰਬਰ 2021 ਦੌਰਾਨ ਯੂਰੀਏ ਦੀ ਕੁੱਲ 3.00 ਲੱਖ ਮੀਟਰਕ ਟਨ ਮਾਤਰਾ ਹੀ ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਸੂਬੇ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਅਤੇ ਇਸ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ। ਸੂਬੇ ਵਿੱਚ ਡੀਏਪੀ ਦੀ ਬਹੁਤ ਵੱਧ ਮੰਗ ਹੈ ਅਤੇ ਲੋੜ ਨੂੰ ਪੂਰਾ ਕਰਨ ਲਈ ਡੀਏਪੀ ਰੈਕ ਲਗਾਤਾਰ ਮੰਗਵਾਏ ਜਾ ਰਹੇ  ਹਨ।

ਯੂਰੀਆ ਅਤੇ ਡੀ.ਏ.ਪੀ ਦੇ ਸਟਾਕ ਦੀ ਸਮੀਖਿਆ ਕਰਦਿਆਂ ਖੇਤੀਬਾੜੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਹੁਣ ਤੱਕ ਸੂਬੇ ਵਿੱਚ ਯੂਰੀਏ ਦੀ ਕੋਈ ਕਮੀ ਨਹੀਂ ਹੈ, ਪਰ ਸਾਨੂੰ ਸਮੇਂ ਸਿਰ ਲੋੜੀਂਦੀ ਅਤੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਲੋੜ ਹੈ। ਉਨਾਂ ਅੱਗੇ ਕਿਹਾ ਕਿ ਸੂਬੇ ਨੂੰ ਅਕਤੂਬਰ ਅਤੇ ਨਵੰਬਰ 2021 ਦੌਰਾਨ ਕੁੱਲ 3.00 ਐਲ.ਐਮ.ਟੀ. ਡੀ.ਏ.ਪੀ. ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਸੂਬੇ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ।