ਜ਼ਿਲ੍ਹੇ ਵਿੱਚ ਹੁਣ 18 ਕੇਸ ਐਕਟਿਵ : ਡਿਪਟੀ ਕਮਿਸ਼ਨਰ
9 ਘਰੇਲੂ ਇਕਾਂਤਵਾਸ
ਬਠਿੰਡਾ, 21 ਨਵੰਬਰ (ਲਖਵਿੰਦਰ ਸਿੰਘ ਗੰਗਾ)
ਜ਼ਿਲੇ ਅੰਦਰ ਕੋਵਿਡ-19 ਤਹਿਤ ਹੁਣ ਤੱਕਕੁੱਲ 577541 ਸੈਂਪਲ ਲਏ ਗਏ, ਜਿਨਾਂ ਚੋਂ 41763 ਪਾਜੀਟਿਵ ਕੇਸ ਆਏ,ਜਿਸ ਚੋਂ 40701 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲਕਰਕੇ ਆਪੋ–ਆਪਣੇ ਘਰ ਵਾਪਸ ਪਰਤ ਗਏ। ਹੁਣ ਤੱਕ 1044 ਕਰੋਨਾਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 9 ਕਰੋਨਾ ਪਾਜੀਟਿਵ ਘਰੇਲੂਇਕਾਂਤਵਾਸ ਵਿਚ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਹੋਰਜਾਣਕਾਰੀ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਨਾਲ ਕੋਈ ਮੌਤਨਹੀਂ ਹੋਈ ਅਤੇ 2 ਕੋਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋਣ ਉਪਰੰਤ ਆਪਣੇ ਘਰਪਹੁੰਚੇ। ਇਸ ਸਮੇਂ ਜ਼ਿਲੇ ਵਿੱਚ ਕੁੱਲ 18 ਕੇਸ ਐਕਟਿਵ ਹਨ।