You are currently viewing ਮਾਂ ਦੀ ਮਮਤਾ ਨੂੰ ਬਿਆਨ ਕਰਦਾ ਗੀਤ “ਮਾਂ” 12 ਨਵੰਬਰ ਨੂੰ ਹੋਵੇਗਾ ਰਲੀਜ਼

ਮਾਂ ਦੀ ਮਮਤਾ ਨੂੰ ਬਿਆਨ ਕਰਦਾ ਗੀਤ “ਮਾਂ” 12 ਨਵੰਬਰ ਨੂੰ ਹੋਵੇਗਾ ਰਲੀਜ਼

 

ਮਾਂ ਦੀ ਮਮਤਾ ਨੂੰ ਬਿਆਨ ਕਰਦਾ ਗੀਤ “ਮਾਂ” 12 ਨਵੰਬਰ ਨੂੰ ਹੋਵੇਗਾ ਰਲੀਜ਼

ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਹੀ ਮਿਲਦਾ ਹੈ – ਗੀਤਕਾਰ ਸ. ਚਰਨਜੀਤ ਸਿੰਘ‌ ਢਿੱਲੋਂ

ਬੇਸ਼ੱਕ ਹੀ ਅਜੋਕੀ ਪੰਜਾਬੀ ਗਾਇਕੀ ਕਾਫ਼ੀ ਗੰਧਲੀ ਬਣਦੀ ਜਾ ਰਹੀ ਹੈ ਪ੍ਰੰਤੂ ਫਿਰ ਵੀ ਬਹੁਤ ਸਾਰੇ ਗਾਇਕ ਤੇ ਗੀਤਕਾਰ ਬਿਨ੍ਹਾਂ ਕਿਸੇ ਲਾਲਚ ਜਾਂ ਫੋਕੀ ਸ਼ੌਹਰਤ ਤੋਂ ਪੰਜਾਬੀ ਮਾਂ-ਬੋਲੀ ਦਾ ਮਾਣ ਅੱਜ ਵੀ ਵਧਾ ਰਹੇ ਹਨ। ਅੱਜ ਅਸੀਂ ਕਲਮ ਦੇ ਧਨੀ ਗੀਤਕਾਰ ਸ. ਚਰਨਜੀਤ ਸਿੰਘ ਢਿੱਲੋਂ ਮਾਂਗੇਵਾਲ ਜੀ ਦੀ ਗੱਲ ਕਰਨ ਜਾ ਰਹੇ ਹਾਂ ਜਿੰਨ੍ਹਾਂ ਨੇ ਅੱਜ ਤੱਕ ਆਪਣੀ ਸਾਫ਼ ਸੁਥਰੀ ਕਲਮ ‘ਚੋਂ ਚੰਗਾ ਹੀ ਲਿਖਿਆ ਹੈ।

ਪੰਜਾਬੀ ਸੰਗੀਤ ਜਗਤ ‘ਚ ਗੀਤਕਾਰ ਅਤੇ ਪ੍ਰੋਡਿਊਸਰ ਸ. ਚਰਨਜੀਤ ਸਿੰਘ ਢਿੱਲੋਂ ਜੋ ਕਿ ਕਾਫੀ ਲੰਬੇ ਅਰਸੇ ਤੋਂ ਸੱਭਿਆਚਾਰ ਅਤੇ ਮਾਂ-ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ਉਨ੍ਹਾਂ ਦੁਆਰਾ ਕਲਮਬੱਧ ਕੀਤਾ ਨਵਾਂ ਗੀਤ “ਮਾਂ” ਪ੍ਰਸਿੱਧ ਪੰਜਾਬੀ ਗਾਇਕ ਜਸਵੰਤ ਹੀਰਾ ਦੀ ਆਵਾਜ਼ ਵਿੱਚ 12 ਨਵੰਬਰ ਨੂੰ ਰਲੀਜ਼ ਹੋ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਗੀਤਕਾਰ ਅਤੇ ਨਿਰਮਾਤਾ ਚਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਗੀਤ ਦੁਨੀਆਂ ਭਰ ਦੀਆਂ ਮਾਵਾਂ ਨੂੰ ਸਮਰਪਿਤ ਹੈ ਕਿਉਂਕਿ ਮਾਂ ਤੋਂ ਵੱਡਾ ਰਿਸ਼ਤਾ ਕੋਈ ਨਹੀਂ ਹੈ। ਉਨ੍ਹਾਂ ਆਖਿਆ ਕਿ ਗੀਤ ਰਾਹੀਂ ਮਾਂ ਦੀ ਮਮਤਾ ਬਿਆਨ ਕੀਤੀ ਗਈ ਹੈ ਤੇ ਇਸ ਗੀਤ ਨੂੰ ਗਾਇਕ ਜਸਵੰਤ ਹੀਰਾ ਨੇ ਬਹੁਤ ਹੀ ਬਾਕਮਾਲ ਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ “ਟਰੈਂਡ ਸੈਟਰ” ਕੰਪਨੀ ਵੱਲੋਂ ਗੀਤ ਨੂੰ ਸੰਗੀਤਬੱਧ ਕੀਤਾ ਗਿਆ ਹੈ, ਨਿਰਦੇਸ਼ਕ ਗੁਰੀ ਗਰੇਵਾਲ ਤੇ ਐਡੀਟਰ ਜਸ਼ ਚੀਮਾਂ ਵੱਲੋਂ ਗੀਤ ਤਿਆਰ ਕੀਤਾ ਗਿਆ ਅਤੇ “ਯਾਰੀਆਂ ਫਿਲਮਜ਼” ਵੱਲੋਂ ਵੀਡੀਓ ਫਿਲਮਾਂਕਣ ਬਾਖੂਬੀ ਢੰਗ ਨਾਲ ਬਹੁਤ ਹੀ ਖੂਬਸੂਰਤ ਤਿਆਰ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਗੀਤ ਦੀ ਵੀਡੀਓ ‘ਚ ਪੰਜਾਬੀ ਫਿਲਮਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀ ਪੰਜਾਬ ਦੀ ਮਸ਼ਹੂਰ ਅਦਾਕਾਰਾ ਮੈਡਮ “ਰੁਪਿੰਦਰ ਰੂਪੀ”ਵੱਲੋਂ ਮਾਂ ਦਾ ਕਿਰਦਾਰ ਨਿਭਾਇਆ ਗਿਆ ਹੈ। ਜਿਸ ਨਾਲ ਗੀਤ ਦਾ ਵੀਡੀਓ ਬਹੁਤ ਹੀ ਖੂਬਸੂਰਤ ਬਣ ਗਿਆ। ਗਾਇਕ ਜਸਵੰਤ ਹੀਰਾ ਨੇ ਆਖਿਆ ਕਿ ਸ੍ਰੋਤਿਆਂ ਨੂੰ ਚੰਗੇ ਤੇ ਸਾਫ਼-ਸੁਥਰੇ ਗੀਤਾਂ ਦਾ ਤੋਹਫ਼ਾ ਦੇਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰੇਕ ਇਨਸਾਨ ਦੇ ਕੰਨਾਂ ‘ਚ ਮਾਂ ਦੀ ਮਮਤਾ ਦੇ ਬੋਲ ਸੁਣਾਈ ਦੇਣ। 

ਪੈਰੀ ਪਰਗਟ

81461-02593