Punjab SC Commission issues stern notice of death of four children due to dysentery in Rajpura

ਪੰਜਾਬ ਐਸ.ਸੀ. ਕਮਿਸ਼ਨ ਵੱਲੋਂ ਰਾਜਪੁਰਾ ‘ਚ ਪੇਚਸ਼ ਕਾਰਨ ਚਾਰ ਬੱਚਿਆਂ ਦੀ ਮੌਤ ਦਾ ਸਖ਼ਤ ਨੋਟਿਸ
ਡਿਪਟੀ ਕਮਿਸ਼ਨਰ ਨੂੰ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਪਾਣੀ ਦੇ ਪੱਕੇ ਕੁਨੈਕਸ਼ਨ ਦੇਣ ਦੇ ਹੁਕਮ
ਬਸਤੀ ਦਾ ਨਾਮ ਜਾਤੀਸੂਚਕ ਤੋ ਬਦਲ ਕੇ ਹੋਰ ਰੱਖਣ ਦੇ ਨਿਰਦੇਸ਼
 
ਚੰਡੀਗੜ੍ਹ, 6 ਨਵੰਬਰ (ਲਖਵਿੰਦਰ ਸਿੰਘ ਗੰਗਾ)
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਰਾਜਪੁਰਾ ਦੀ ਢੇਹਾ ਬਸਤੀ ‘ਚ ਪੇਚਸ਼ ਕਾਰਨ ਚਾਰ ਬੱਚਿਆਂ ਦੀ ਹੋਈ ਮੌਤ ਦਾ ਸਖ਼ਤ ਨੋਟਿਸ ਲੈਂਦਿਆਂ ਜਿਥੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ, ਉੱਥੇ ਬਸਤੀ ਵਿਚ ਪੀਣਯੋਗ ਸਾਫ਼ ਪਾਣੀ ਦੇ ਪ੍ਰਬੰਧ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਪਟਿਆਲਾ ਇੰਚਾਰਜ ਮੈਂਬਰ ਸ੍ਰੀਮਤੀ ਪਰਮਜੀਤ ਕੌੌਰ ਨੇ ਦੱਸਿਆ ਕਿ ਰਾਜਪੁਰਾ ਦੀ ਢੇਹਾ ਬਸਤੀ ਵਿੱਚ ਦੂਸ਼ਿਤ ਪਾਣੀ ਨਾਲ ਡਾਇਰੀਆ ਹੋੋਣ ‘ਤੇ ਗ਼ਰੀਬ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਰ ਬੱਚਿਆਂ ਦੀ ਮੌਤ ਦਾ ਕਮਿਸ਼ਨ ਨੇ ਗੰਭੀਰ ਨੋੋਟਿਸ ਲਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ, ਪਟਿਆਲਾ ਸ੍ਰੀ ਸੰਦੀਪ ਹੰਸ ਨੂੰ ਪੀੜਤ ਪਰਿਵਾਰਾਂ ਨੂੰ ਯੋੋਗ ਮੁਆਵਜ਼ਾ ਦੇਣ ਅਤੇ ਸਾਫ਼ ਪਾਣੀ ਦੇ ਪ੍ਰਬੰਧ ਲਈ ਪੱਕੇ ਪਾਣੀ ਦੇ ਕੁਨੈਕਸ਼ਨ ਦੇਣ ਲਈ ਕਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਮਿਸ਼ਨ ਨੇ ਬਸਤੀ ਦਾ ਨਾਮ ਵੀ ਜਾਤੀਸੂਚਕ ਤੋਂ ਬਦਲ ਕੇ ਹੋਰ ਨਾਂ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਦਾ ਭਰੋਸਾ ਦਿਵਾਇਆ ਹੈ।