ਹਰਿਰਾਏਪੁਰ ਵਿਖੇ ਸਰਕਾਰੀ ਗਊਸ਼ਾਲਾ ਵਿਖੇ ਵੱਖ-ਵੱਖ ਤਰਾਂ ਦੇ ਲਗਾਏ ਗਏ 1000 ਹਜ਼ਾਰ ਪੌਦੇ
ਬਠਿੰਡਾ, 23 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਬਠਿੰਡਾ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀ ਅਗਵਾਈ ਹੇਠ ਪੇਂਡੂ ਵਿਕਾਸ ਵਿਭਾਗ, ਬਠਿੰਡਾ ਸਾਈਕਿਗ ਗਰੁੱਪ, ਰਾਊਡ ਗਲਾਸ ਫਾਓਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਪਿੰਡ ਹਰਿਰਾਏਪੁਰ ਵਿਖੇ ਸਰਕਾਰੀ ਗਊਸ਼ਾਲਾ ਵਿਖੇ ਵੱਖ-ਵੱਖ ਤਰਾਂ ਦੇ 1000 ਹਜ਼ਾਰ ਪੌਦੇ ਲਗਾਏ ਗਏ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਨੂੰ ਹਰਾਭਰਾ ਕਰਨ ਲਈ ਇੱਕ ਮੁਹਿੰਮ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਭਾਰੀ ਗਿਣਤੀ ਵਿੱਚ ਪੌਦੇ ਲਗਵਾਏ ਜਾ ਰਹੇ ਹਨ। ਅੱਜ ਸਵੇਰੇ ਸਾਈਕਿਗ ਗਰੁੱਪ ਦੇ 7 ਮੈਂਬਰ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬਠਿੰਡਾ ਤੇ ਸਾਇਕਲ ਰਾਇਡ ਲਗਾਉਂਦੇ ਹੋਏ ਪਿੰਡ ਗਿੱਲ ਪੱਤੀ, ਭੋਖੜਾ, ਖਿਆਲੀ ਵਾਲਾ ਹੁੰਦਾ ਹੋਏ ਪਿੰਡ ਹਰਿਰਾਏਪੁਰ ਸਥਿਤ ਗਊਸ਼ਾਲਾ ਵਿਖੇ ਪੁਹੰਚੇ। ਬਹੁਤ ਹੀ ਸੁਚੱਜੇ ਤਰੀਕੇ ਨਾਲ ਚਲਾਈ ਜਾ ਰਹੀ ਇਸ ਗਊਸ਼ਾਲਾ ਵਿਖੇ ਇਸ ਸਮੇਂ ਤਕਰੀਬਨ 800 ਪਸ਼ੂ ਰੱਖੇ ਹੋਏ ਹਨ। ਇਸ ਗਊਸ਼ਾਲਾ ਵਿੱਚ ਪਹਿਲਾਂ ਹੀ ਕਾਫੀ ਗਿਣਤੀ ਵਿੱਚ ਪੌਦੇ ਲਗਾਏ ਗਏ ਹਨ। ਇਸ ਗਊਸ਼ਾਲਾ ਵਿੱਚ ਖਾਲੀ ਪਈ ਤਕਰੀਬਨ 1 ਏਕੜ ਜਗਾ ਵਿੱਚ ਅੱਜ ਇਹ ਪੌਦੇ ਲਗਾਏ ਗਏ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰਾਂ ਹੋਰ ਪਿੰਡਾਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਬੀ ਸੀ ਜੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੌਦੇ ਲਗਾਏ ਜਾਣਗੇ ਤਾਂ ਕਿ ਪੰਜਾਬ ਨੂੰ ਅਤੇ ਬਠਿੰਡਾ ਜ਼ਿਲੇ ਨੂੰ ਹੋਰ ਹਰਿਆ-ਭਰਿਆ ਕੀਤਾ ਜਾ ਸਕੇ। ਇਸ ਮੌਕੇ ਤੇ ਬਠਿੰਡਾ ਸਾਈਕਿਗ ਗਰੁੱਪ ਦੇ ਸੀਨੀਅਰ ਮੈਂਬਰ ਡਾ.ਨਾਗਪਾਲ, ਡਾ.ਸਵਤੰਤਰ, ਡਾ.ਅਵਿਨਾਸ਼ ਗਰਗ, ਸ੍ਰੀ ਨਰਿੰਦਰ ਸੋਨੀ, ਸ੍ਰੀ ਕਰਨਮੋਗਾ,ਮੈਡਮ ਸੰਗੀਤਾ ਸੋੋਢੀ, ਰਾਊਂਡ ਗਲਾਸ ਫਾਊਡੇਸ਼ਨ ਵੱਲੋਂ ਡਾ.ਰਜਨੀਸ਼ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਸ੍ਰੀ ਦੀਪਕ, ਬਾਗਬਾਨੀ ਵਿਕਾਸ ਅਫ਼ਸਰ ਡਾ.ਹਰਮਨ ਸਿੰਘ ਸਰਕਾਰੀ ਗਊਸ਼ਾਲਾ ਨੂੰ ਚਲਾ ਰਹੀ ਕਮੇਟੀ ਮੈਂਬਰ ਹਾਜ਼ਰ ਸਨ।