ਤਿਉਹਾਰਾਂ ਮੌਕੇ ਪਟਾਖੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਲੈਣ ਲਈ ਦਰਖ਼ਾਸਤਾਂ ਦੀ ਮੰਗ
ਬਠਿੰਡਾ, 21 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਐਕਸਪਲੋਜਿਵ ਐਕਟ-2008 ਅਧੀਨ ਜਾਰੀ ਗਾਈਡਲਾਈਨਜ ਅਨੁਸਾਰ ਦੀਵਾਲੀ, ਗੁਰੂਪੁਰਬ, ਕਿ੍ਰਸਮਸ ਅਤੇ ਨਵੇਂ ਸਾਲ ਦੇ ਮੌਕੇ ’ਤੇ ਪਟਾਕੇ ਵੇਚਣ ਲਈ ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਹਨ। ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਆਪਣੀਆਂ ਦਰਖ਼ਾਸਤਾਂ ਹਦਾਇਤਾਂ ਅਨੁਸਾਰ ਸੇਵਾ ਕੇਂਦਰ ਬਠਿੰਡਾ ਵਿਖੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਮਿਤੀ 22 ਅਕਤੂਬਰ 2021 ਤੋਂ 25 ਅਕਤੂਬਰ 2021 ਤੱਕ ਅਪਲਾਈ ਕਰ ਸਕਦੇ ਹਨ। ਨਿਰਧਾਰਤ ਮਿਤੀ ਅਤੇ ਸਮੇਂ ਤੋਂ ਬਾਅਦ ਕੋਈ ਵੀ ਦਰਖ਼ਾਸਤ ਪ੍ਰਾਪਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਲਈ ਨਿਰਧਾਰਤ ਮਿਤੀ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਵਿਚੋਂ ਜ਼ਿਲਾ ਮੈਜਿਸਟਰੇਟ, ਬਠਿੰਡਾ ਦੇ ਦਫ਼ਤਰ ਵਿਖੇ 28 ਅਕਤੂਬਰ 2021 ਨੂੰ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਨਾਰਮਜ਼ ਅਨੁਸਾਰ ਡਰਾਅ ਆਫਲਾਟਸ ਰਾਹੀਂ ਇਹ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ।